ਜਲੰਧਰ . ਸੰਤ ਬਲਵੀਰ ਸਿੰਘ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਦਿਨ ਪਹਿਲਾਂ ਕੋਰੋਨਾ ਨਾਲ ਸੁਰਗਵਾਸ ਹੋਏ ਭਾਈ ਨਿਰਮਲ ਸਿੰਘ ਖਾਲਸਾ ਬੀਤੀ 15 ਮਾਰਚ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਮਿਲੇ ਸਨ। ਸਿਹਤ ਵਿਭਾਗ ਨੇ ਸੰਤ ਸੀਚੇਵਾਲ ਵਾਲ ਅਤੇ ਉਹਨਾਂ ਦੇ 5 ਸੇਵਾਦਾਰਾਂ ਦੇ ਟੈਸਟ ਕੀਤੇ ਸਨ। ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ। ਭਾਈ ਨਿਰਮਲ ਸਿੰਘ ਉਹਨਾਂ ਨੂੰ ਮਿਲੇ ਸਨ ਇਸ ਲਈ ਸਿਹਤ ਵਿਭਾਗ ਨੇ ਉਹਨਾਂ ਦੀ ਜਾਂਚ ਕੀਤੀ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।