ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਹੁਣ ਫਿਰ ਵੱਧਣ ਲੱਗਾ ਹੈ। ਸ਼ੁਕਰਵਾਰ ਨੂੰ ਜਲੰਧਰ ਵਿਚ 111 ਨਵੇਂ ਮਾਮਲੇ ਤੇ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਹੁਣ ਜ਼ਿਲ੍ਹਾ ਪ੍ਰਸਾਸ਼ਨ ਨੇ ਲੈਵਲ 2-3 ਦੇ ਮਰੀਜ਼ਾਂ ਦੇ ਇਲਾਜ ਸੰਬੰਧੀ ਜ਼ਿਲ੍ਹੇ ਦੇ 51 ਹਸਪਤਾਲਾਂ ਦੇ ਡਾਕਟਰਾਂ ਨਾਲ ਮੀਟਿੰਗ ਕੀਤੀ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਇਕ ਵਾਰ ਫਿਰ ਕੇਸ ਵੱਧਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਕੋਰੋਨਾ ਦੇ ਲੱਛਣ ਦਿਸਦੇ ਹਨ ਉਹ ਆਪਣਾ ਇਲਾਜ ਹਸਪਤਾਲ ਆ ਕੇ ਕਰਵਾਉਣ। ਉਹਨਾਂ ਦੱਸਿਆ ਕਿ 80 ਫੀਸਦੀ ਉਹ ਲੋਕ ਮਰੇ ਹਨ ਜੋ ਘਰ ਤੋਂ ਹੀ ਆਪਣਾ ਇਲਾਜ ਕਰਦੇ ਰਹੇ ਸਨ।