ਕੋਰੋਨਾ – ਪੰਜਾਬ ‘ਚ ਸ਼ਕੀ ਮਰੀਜਾਂ ਦੀ ਵੱਧ ਰਹੀ ਹੈ ਗਿਣਤੀ, ਜਾਂਚ ਲਈ ਭੇਜੇ ਜਾ ਰਹੇ ਨੇ ਸੈਂਪਲ

0
908

ਜਲੰਧਰ. ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਹੁਣ ਤੱਕ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨਿਵਾਰ ਨੂੰ ਕੋਈ ਵੀ ਕੋਰੋਨਾ ਦਾ ਪਾਜੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਜੋ ਇਕ ਚੰਗੀ ਖਬਰ ਹੈ। ਇੱਥੇ ਇਹ ਵੀ ਧਿਆਨਯੋਗ ਹੈ ਕਿ ਬੀਤੇ 5 ਦਿਨਾਂ ਵਿੱਚ ਪੰਜਾਬ ਵਿੱਚ ਸ਼ਕੀ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸੇਹਤ ਵਿਭਾਗ ਵਲੋਂ ਸ਼ਕੀ ਮਰੀਜਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਕਲ ਤੋਂ ਬਾਅਦ ਹੁਣ ਤਕ ਕੋਰੋਨਾ ਦਾ ਨਵਾਂ ਕੋਈ ਮਰੀਜ਼ ਸਾਹਮਣੇ ਨਹੀਂ ਆਈਆ ਹੈ।

ਲੋਕਾਂ ਨੂੰ ਪੰਜਾਬ ਵਿੱਚ ਵੱਧਦੀ ਕੋਰੋਨਾ ਦੇ ਮਰੀਜਾਂ ਦੀ ਵੱਧਦੀ ਤਾਦਾਦ ਨੂੰ ਲੈ ਕੇ ਗੰਭੀਰ ਰਹਿਣਾ ਚਾਹੀਦਾ ਹੈ। ਘਰਾਂ ਵਿੱਚ ਰਹਿਣਾ ਹੀ ਇਸ ਮਹਾਂਮਾਰੀ ਦਾ ਇਲਾਜ਼ ਹੈ।

ਜਿਕਰਯੋਗ ਹੈ ਕਿ ਕੋਰੋਨਾ ਕਾਰਨ ਪੰਜਾਬ ਵਿੱਚ ਨਵਾਂਸ਼ਹਿਰ ਦੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਉਹ ਵਿਦੇਸ਼ ਤੋਂ 7 ਮਾਰਚ ਨੂੰ ਆਇਆ ਸੀ। ਉਸ ਤੋਂ ਬਾਅਦ ਉਹ ਵਿਅਕਤੀ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਵਿੱਚ ਆਇਆ ਸੀ। ਉਸ ਦੇ ਸੰਪਰਕ ਵਿਚ ਆਏ 23 ਵਿਅਕਤੀ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਹੋਲਾ-ਮੁਹੱਲ਼ਾ ਆਨੰਦਪੁਰ ਸਾਹਿਬ ਮੇਲੇ ਵਿੱਚ ਵੀ ਗਿਆ ਸੀ।

ਹੁਣ ਅਧਿਕਾਰੀਆਂ ਨੂੰ ਡਰ ਹੈ ਕਿ ਹਜ਼ਾਰਾਂ ਹੋਰ ਲੋਕ ਵੀ ਸੰਕਰਮਿਤ ਹੋ ਸਕਦੇ ਹਨ। ਇਸ ਲਈ ਸੇਹਤ ਵਿਭਾਗ ਅਲਰਟ ਹੈ ਤੇ ਪੰਜਾਬ ਸਰਕਾਰ ਵਲੋਂ ਵੀ ਪੁਖਤਾ ਕਦਮ ਚੁੱਕੇ ਜਾ ਰਹੇ ਹਨ

ਜਲੰਧਰ ‘ਚ 7 ਮਰੀਜਾਂ ਦੇ ਸੈਂਪਲ ਨੇਗੇਟਿਵ, 17 ਹੋਰ ਸੈਂਪਲ ਜਾਂਚ ਲਈ ਭੇਜੇ

ਸਿਵਿਲ ਹਸਪਤਾਲ ਜਲੰਧਰ ਵਿੱਚ ਦਾਖਲ ਸ਼ਕੀ ਮਰੀਜਾਂ ਵਿਚੋਂ 10 ਮਰੀਜਾਂ ਦੇ ਸੈਂਪਲਾਂ ਦੀ ਰਿਪੋਰਟ ਨੇਗੇਟਿਵ ਆਈ ਹੈ। 17 ਨਵੇਂ ਮਰੀਜਾਂ ਦੇ ਸੈਂਪਲ ਲੈ ਕੇ ਲੈਬੋਰਟਰੀ ਜਾਂਚ ਲਈ ਭੇਜੇ ਗਏ ਹਨ।

ਬੀਤੇ ਦਿਨੀ ਨਿਜਾਤਮ ਨਗਰ ਵਿੱਚ ਕੋਰੋਨਾ ਵਾਇਰਸ ਦਾ ਮਰੀਜ ਮਿਲਣ ਤੋਂ ਬਾਅਦ ਸੇਹਤ ਵਿਭਾਗ ਦੀ ਟੀਮਾਂ ਵਲੋਂ ਡੋਰ-ਟੂ-ਡੋਰ ਸਰਵੇ ਕਰਵਾਇਆ ਜਾ ਰਿਹਾ ਹੈ। ਜੇ ਪਾਸੇ ਡਾਇਰੈਕਟਰ ਹੈਲਥ ਸਰਵਿਸ ਪੰਜਾਬ ਡਾ. ਅਵਨੀਤ ਕੌਰ ਨੇ ਸਿਵਿਲ ਹਸਪਤਾਲ ਅਤੇ ਈਐਸਆਈ ਹਸਪਤਾਲਾਂ ਦਾ ਦੌਰਾ ਕਰਕੇ ਜਾਇਜਾ ਲਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UJmmrZ ‘ਤੇ ਕਲਿੱਕ ਕਰੋ।