ਜਲੰਧਰ | ਸਾਵਧਾਨੀ ਨਾ ਵਰਤਣ ਕਾਰਨ ਜਲੰਧਰ ਵਿੱਚ ਮੁੜ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।
ਐਤਵਾਰ ਸ਼ਾਮ ਤੱਕ 38 ਪਾਜੀਟਿਵ ਮਰੀਜਾਂ ਦੀ ਲਿਸਟ ਸਾਹਮਣੇ ਆਈ ਹੈ। ਇਨ੍ਹਾਂ ਵਿੱਚ 21 ਬੰਦੇ, 13 ਔਰਤਾਂ ਅਤੇ 4 ਬੱਚੇ ਸ਼ਾਮਿਲ ਸਨ।
ਤਿੰਨ ਪਰਿਵਾਰਾਂ ਵਿੱਚ ਹੀ 11 ਲੋਕਾਂ ਨੂੰ ਕੋਰੋਨਾ ਹੋ ਗਿਆ ਹੈ। ਬੀਐਸਐਫ ਕੈਂਪਸ ਵਿੱਚ ਇੱਕ ਹੀ ਪਰਿਵਾਰ ਦੇ 5, ਫ੍ਰੈਂਡਸ ਕਾਲੋਨੀ ਵਿੱਚ ਇੱਕ ਪਰਿਵਾਰ ਦੇ ਚਾਰ ਅਤੇ ਅਰਬਨ ਇਸਟੇਟ ਦੇ ਇੱਕ ਹੀ ਪਰਿਵਾਰ ਦੇ ਦੋ ਮੈਂਬਰ ਪਾਜੀਟਿਵ ਆਏ।
ਮਾਡਲ ਟਾਊਨ, ਧਾਲੀਵਾਲ ਕਾਦੀਆਂ ਅਤੇ ਕਮਲ ਵਿਹਾਰ ਦੇ ਦੋ-ਦੋ ਬੰਦਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੁੜ ਅਸੀਂ ਕੋਰੋਨਾ ਪ੍ਰਤੀ ਜਾਗਰੁਕਤਾ ਮੁਹਿੰਮ ਚਲਾਵਾਂਗੇ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )