ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਵਾਇਰਸ ਦੀ ਮਾਰ ਹੇਠ ਸੂਬੇ ਦੇ 11 ਜਿਲ੍ਹੇ ਆ ਗਏ ਹਨ। ਕੁੱਲ 65 ਕੇਸ ਸਾਹਮਣੇ ਆ ਗਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਸ਼ਨੀਵਾਰ ਦੇਰ ਰਾਤ ਮਿਲੀ ਰਿਪੋਰਟ ਮੁਤਾਬਿਕ 2 ਮਰੀਜ਼ਾਂ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ, ਉਹ ਵੇਂਟਿਲੇਟਰ ਤੇ ਹਨ। ਐਕਟਿਵ ਕੇਸ 57 ਹਨ। ਹੁਣ ਤੱਕ 5 ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਦੀ ਦਵਾ ਦੀ ਖੋਜ ਵਿੱਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ, ਪਰ ਹਾਲੇ ਤੱਕ ਇਸਦਾ ਇਲਾਜ਼ ਨਹੀਂ ਮਿਲਿਆ ਹੈ।
ਲਾਕਡਾਉਨ ਤੋਂ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ ਸੂਬੇ ਵਿੱਚ ਕਰਫਿਊ
ਕੋਰੋਨਾ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਪੰਜਾਬ ਹੀ ਅਜ਼ਿਹਾ ਸੂਬਾ ਸੀ, ਜਿੱਥੇ ਲਾਕਡਾਉਨ ਤੋਂ ਪਹਿਲਾਂ ਹੀ ਕਰਫਿਊ ਲਗਾ ਦਿੱਤਾ ਗਿਆ ਸੀ। ਇਸਦੇ ਬਾਵਜ਼ੂਦ ਕੋਰੋਨਾ ਦੇ ਮਾਮਲੇ ਲਗਾਤਾਰ ਪੰਜਾਬ ਵਿੱਚ ਵੱਧਦੇ ਜਾ ਰਹੇ ਹਨ। ਸਵਾਸਥ ਵਿਭਾਗ ਤੇ ਪੁਲਿਸ ਵਲੋਂ ਪੰਜਾਬ ਵਿੱਚ ਇਸਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਵਲੋਂ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਵਿੱਚ ਰਹਿਣਾ ਹੀ, ਸੁਰੱਖਿਅਤ ਹੈ।
ਸੂਬੇ ‘ਚ ਪੈਰ ਪਸਾਰਦਾ ਕੋਰੋਨਾ, ਘਰ ‘ਚ ਰਹੋ, ਸੁਰੱਖਿਅਤ ਰਹੋ
- ਸੂਬੇ ਵਿੱਚ ਸਭ ਤੋਂ ਪਹਿਲੀ ਮੌਤ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੀ ਹੋਈ ਸੀ, ਜੋ ਵਿਦੇਸ਼ ਤੋਂ ਆਏ ਸੀ। ਉਸ ਤੋਂ ਬਾਅਦ ਉਨ੍ਹਾਂ ਸੰਪਰਕ ਵਿੱਚ ਆਉਣ ਵਾਲੇਆਂ ਦੀਆਂ ਰਿਪੋਰਟਾਂ ਵੀ ਪਾਜ਼ੀਟਿਵ ਆਉਣ ਲੱਗ ਪਈਆਂ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 1 ਹੋਰ ਪਾਜ਼ੀਟਿਵ ਕੇਸ ਦੀ ਵੀ ਮੌਤ ਹੋ ਗਈ।
- 2 ਦਿਨ ਪਹਿਲਾਂ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮੌਤ ਦਾ ਮਾਮਲਾ ਸਾਹਮਣਾ ਆਇਆ। ਉਸਦੇ ਸੰਪਰਕ ਵਿੱਚ ਆਉਣ ਕਾਰਨ ਉਸਦੀ ਬੇਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। 4 ਅਪ੍ਰੈਲ ਦੀ ਰਿਪੋਰਟ ਵਿੱਚ ਪੰਜਾਬ ਵਿੱਚ ਕੁੱਲ 8 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
- ਸ਼ਕੀ ਮਾਮਲੇ ਵੀ ਵੱਧ ਕੇ 1824 ਤੱਕ ਪਹੁੰਚ ਗਏ ਹਨ ਅਤੇ ਕੁਲ ਐਕਟਿਵ ਕੇਸ 57 ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ। ਮਾਨਸਾ ਜ਼ਿਲੇ ਤੋਂ ਹੁਣ ਤੱਕ ਜੋ 3 ਮਾਮਲੇ ਸਾਹਮਣੇ ਆਏ ਹਨ। ਜੋ ਦਿੱਲੀ ਵਿੱਚ ਤਬਲੀਗੀ ਜ਼ਮਾਤ ਦੇ ਸੰਪਰਕ ਵਿੱਚ ਆਉਣ ਦੇ ਹਨ।
ਕੋਰੋਨਾ ਦੀ ਚਪੇਟ ‘ਚ ਆਏ ਸੂਬੇ ਦੇ ਇਹ 11 ਜ਼ਿਲ੍ਹੇ
- ਕੋਰੋਨਾ ਨੇ ਪੰਜਾਬ ਦੇ ਜਲੰਧਰ, ਲੁਧਿਆਣਾ, ਐਸਏਐਸ ਨਗਰ, ਐਸਬੀਐਸ ਨਗਰ, ਹੁਸ਼ਿਆਰਪੁਰ, ਅਮ੍ਰਿਤਸਰ, ਪਠਾਨਕੋਟ, ਫਰੀਦਕੋਟ, ਰੋਪੜ, ਪਟਿਆਲਾ ਅਤੇ ਮਾਨਸਾ ਜਿਲ੍ਹੇ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19) 03-04-2020 – ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 1824 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 1824 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 65 |
4. | ਮਿ੍ਰਤਕਾਂ ਦੀ ਗਿਣਤੀ | 05 |
5. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1520 |
6. | ਰਿਪੋਰਟ ਦੀ ਉਡੀਕ ਹੈ | 239 |
7. | ਠੀਕ ਹੋਏ | 03 |
8. | ਐਕਟਿਵ ਕੇਸ | 57 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ | 02 |
ਗੰਭੀਰ ਮਰੀਜ਼ਾਂ ਦੀ ਗਿਣਤੀ | 02 |
03-04-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਮਾਨਸਾ | 03 | ਸਾਰੇ ਦਿੱਲੀ ਵਿਖੇ ਤਬਲੀਗੀ ਜਮਾਤ ‘ਚ ਸ਼ਾਮਲ ਹੋਏ |
ਰੋਪੜ | 01 | ਐਨ.ਆਰ.ਆਈਜ਼. ਦੀ ਭਾਗੀਦਾਰੀ ਨਾਲ ਮੈਡੀਕਲ ਕੈਂਪ ਲਗਾਇਆ |
ਕੁੱਲ | 04 |
04-04-2020 ਨੂੰ ਰਿਪੋਰਟ ਕੀਤੇ ਗਏ ਪਾਜ਼ੀਟਿਵ ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਅੰਮ੍ਰਿਤਸਰ | 03 | ਪਾਜ਼ੇਟਿਵ ਕੇਸ ਦੇ ਸੰਪਰਕ |
ਐਸ.ਏ.ਐਸ.ਨਗਰ | 02 | |
ਜਲੰਧਰ | 01 | |
ਪਠਾਨਕੋਟ | 01 | |
ਫ਼ਰੀਦਕੋਟ | 01 | |
ਕੁੱਲ | 08 |
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਬੀ.ਐਸ ਨਗਰ | 19 | 0 | 1 |
2. | ਐਸ.ਏ.ਐਸ. ਨਗਰ | 14 | 2 | 1 |
3. | ਹੁਸ਼ਿਆਰਪੁਰ | 07 | 1 | 1 |
4. | ਜਲੰਧਰ | 06 | 0 | 0 |
5. | ਅੰਮਿ੍ਰਤਸਰ | 08 | 0 | 1 |
6. | ਲੁਧਿਆਣਾ | 04 | 0 | 1 |
7. | ਮਾਨਸਾ | 03 | 0 | 0 |
8. | ਪਟਿਆਲਾ | 01 | 0 | 0 |
9. | ਰੋਪੜ | 01 | 0 | 0 |
10. | ਫ਼ਰੀਦਕੋਟ | 01 | 0 | 0 |
11. | ਪਠਾਨਕੋਟ | 01 | 0 | 0 |
ਕੁੱਲ | 65 | 3 | 5 |
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।