ਕੋਰੋਨਾ – ਜਲੰਧਰ ‘ਚ 240, ਲੁਧਿਆਣਾ ਵਿੱਚ 218 ਅਤੇ ਅੰਮ੍ਰਿਤਸਰ ਵਿੱਚ ਅੱਜ ਕੋਰੋਨਾ ਦੇ 171 ਕੇਸ, ਪੜ੍ਹੋ ਡਿਟੇਲ ਰਿਪੋਰਟ

0
5718

ਜਲੰਧਰ | ਲੋਕਾਂ ‘ਚ ਕੋਰੋਨਾ ਦਾ ਸਹਿਮ ਭਾਵੇਂ ਘਟਦਾ ਜਾ ਰਿਹਾ ਹੋਵੇ ਪਰ ਪੰਜਾਬ ‘ਚ ਕੇਸ ਲਗਾਤਾਰ ਵੱਧ ਹੀ ਰਹੇ ਹਨ। ਸ਼ੁੱਕਰਵਾਰ ਨੂੰ ਵੀ ਜਲੰਧਰ ਦੇ 270 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ। ਅੱਜ ਦੇ ਮਰੀਜਾਂ ਵਿੱਚ ਪੰਜਾਬ ਰੋਡਵੇਜ ਦੇ ਕਈ ਮੁਲਾਜ਼ਮ ਵੀ ਸ਼ਾਮਿਲ ਹਨ। ਜਲੰਧਰ ਵਿੱਚ ਅੱਜ 6 ਲੋਕਾਂ ਦੀ ਮੌਤ ਵੀ ਕੋਰੋਨਾ ਨਾਲ ਹੋਈ ਹੈ। ਅੱਜ ਦੇ 270 ਮਰੀਜਾਂ ਵਿੱਚ 240 ਜਲੰਧਰ ਦੇ ਹਨ ਜਦਕਿ 30 ਦੂਜੇ ਜਿਲ੍ਹਿਆਂ ਦੇ ਦੱਸੇ ਜਾ ਰਹੇ ਹਨ।

ਅੰਮ੍ਰਿਤਸਰ ਵਿੱਚ ਅੱਜ 171 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇੱਥੇ 5 ਮੌਤਾਂ ਹੋਈਆਂ ਹਨ।

ਲੁਧਿਆਣਾ ਜਿਲੇ ਵਿੱਚ 218 ਲੋਕਾਂ ਦੀ ਰਿਪੋਰਟ ਪਾਜੀਟਿਵ ਹੈ ਅਤੇ 12 ਮੌਤਾਂ ਅੱਜ ਹੋਈਆਂ ਹਨ।

ਸ਼੍ਰੀ ਮੁਕਤਸਰ ਸਾਹਿਬ ਵਿੱਚ 88 ਮਰੀਜ਼ ਪਾਜੀਟਿਵ ਆਏ ਹਨ ਅਤੇ 2 ਦੀ ਮੌਤ ਹੋਈ ਹੈ।

ਪਠਾਨਕੋਟ ਵਿੱਚ 99 ਪਾਜੀਟਿਵ ਆਏ ਹਨ ਅਤੇ 3 ਮੌਤਾਂ ਹੋਈਆਂ ਹਨ।

ਮੋਗਾ ਵਿੱਚ 62 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ।

(Sponsored : ਹੋਲਸੇਲ ਵਿੱਚ ਹਰ ਤਰ੍ਹਾਂ ਦੇ ਬੈਗ ਅਤੇ ਸੂਟਕੇਸ ਖਰੀਦਣ ਲਈ ਕਾਲ ਕਰੋ 99657-8001)