BJP ਦੀ ਪਹਿਲੀ ਲਿਸਟ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਗੁਰਦਾਸਪੁਰ ਤੋਂ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਨੇ ਜਤਾਈ ਨਾਰਾਜ਼ਗੀ

0
5563

ਗੁਰਦਾਸਪੁਰ | ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ‘ਚ ਦਿਨੇਸ਼ ਬੱਬੂ ਨੂੰ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਇਸ ‘ਤੇ ਪਾਰਟੀ ‘ਚ ਨਰਾਜ਼ਗੀ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ। ਭਾਜਪਾ ਦੇ ਦੋ ਵੱਡੇ ਚਿਹਰਿਆਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਇਨ੍ਹਾਂ ‘ਚੋਂ ਪਹਿਲੀ ਆਗੂ ਕਵਿਤਾ ਖੰਨਾ ਹੈ, ਜੋ ਕਿ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਤੇ ਪੁਲੇ ਦੇ ਰਾਜਾ ਵਜੋਂ ਜਾਣੇ ਜਾਂਦੇ ਵਿਨੋਦ ਖੰਨਾ ਦੀ ਪਤਨੀ ਹੈ । ਦੂਜੇ ਨੰਬਰ ‘ਤੇ ਸਵਰਨ ਸਲਾਰੀਆ, ਜਿਨ੍ਹਾਂ ਨੇ ਭਾਜਪਾ ਤੋਂ ਸੁਨੀਲ ਜਾਖੜ ਨੂੰ ਉਪ ਚੋਣ ‘ਚ ਚੁਣੌਤੀ ਦਿੱਤੀ ਸੀ।

ਕਵਿਤਾ ਖੰਨਾ ਨੇ ਦੱਸਿਆ ਕਿ ਵਿਨੋਦ ਆਪਣੇ ਆਖ਼ਰੀ ਪਲਾਂ ਤੱਕ ਗੁਰਦਾਸਪੁਰ ਲਈ ਚਿੰਤਤ ਸਨ। ਗੁਰਦਾਸਪੁਰ ਆ ਕੇ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਉਹ 36 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਕਾਰਨ ਉਹ ਇੱਥੇ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕਰ ਕੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਤੌਰ ‘ਤੇ ਇਹ ਨਹੀਂ ਕਿਹਾ ਕਿ ਉਹ ਚੋਣ ਲੜ ਰਹੀ ਹੈ ਪਰ ਉਨ੍ਹਾਂ ਕਿਹਾ ਕਿ ਮੈਂ ਸਾਰੇ ਸਰਵੇਖਣਾਂ ਵਿਚ ਜਿੱਤੀ ਸੀ, ਇਸ ਲਈ ਮੈਂ ਇੱਥੇ ਸੇਵਾ ਕਰਾਂਗੀ।

ਉਥੇ ਹੀ ਸਵਰਨ ਸਲਾਰੀਆ ਨੇ ਕਿਹਾ ਕਿ ਉਹ ਸਥਾਨਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸਲਾਰੀਆ ਜਨਸੇਵਾ ਫਾਊਂਡੇਸ਼ਨ ਰਾਹੀਂ ਪੰਜ ਲੱਖ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਅਸਲ ਮਸਲੇ ਸਿਆਸਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਇਸ ਲਈ ਜੋ ਵੀ ਹੋਵੇਗਾ, ਉਹ ਚੋਣ ਲੜਨਗੇ। ਚਾਹੇ ਉਹ ਕਿਸੇ ਵੀ ਪਾਰਟੀ ਤੋਂ ਹੋਵੇ ਜਾਂ ਆਜ਼ਾਦ, ਉਹ ਚੋਣ ਲੜਨਗੇ।