ਹਰਿਮੰਦਿਰ ਸਾਹਿਬ ‘ਚ ਐਂਟਰੀ ਨੂੰ ਲੈ ਕੇ ਵਿਵਾਦ : ਲੜਕੀ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ

0
548

ਅੰਮ੍ਰਿਤਸਰ| ਦਰਬਾਰ ਸਾਹਿਬ ਵਿਚ ਲੜਕੀ ਦੀ ਐਂਟਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਇਕ ਲੜਕੀ ਨੂੰ ਦਰਬਾਰ ਸਾਹਿਬ ਵਿਚ ਜਾਣ ਤੋਂ ਰੋਕਣ ਨੂੰ ਲੈ ਕੇ SGPC ਨੇ ਮੁਆਫੀ ਮੰਗੀ ਹੈ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਵਿਚ ਐਂਟਰੀ ਨੂੰ ਲੈ ਇਕ ਲੜਕੀ ਨੂੰ ਰੋਕਣ ਤੇ ਉਸ ਉਤੇ ਹੱਥ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਆਪਣੇ ਚਿਹਰੇ ਉਤੇ ਤਿਰੰਗੇ ਦਾ ਟੈਟੂ ਬਣਾਇਆ ਹੋਇਆ ਸੀ। ਜਿਸ ਕਾਰਨ ਉਸਨੂੰ ਸੇਵਾਦਾਰ ਨੇ ਦਰਬਾਰ ਸਾਹਿਬ ਜਾਣ ਤੋਂ ਰੋਕਿਆ, ਜਿਸ ਕਾਰਨ ਲੜਕੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸੇਵਾਦਾਰ ਨਾਲ ਬਹਿਸ ਵੀ ਹੋਈ। ਇਸ ਸਾਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ SGPC ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਸੇਵਾਦਾਰ ਦੇ ਵਿਵਹਾਰ ਲਈ ਮੁਆਫੀ ਮੰਗਦਾ ਹਾਂ। ਧਾਰਮਿਕ ਸਥਾਨ ਦੀ ਮਰਿਯਾਦਾ ਹੁੰਦੀ ਹੈ, ਵੀ ਇਥੇ ਕੋਈ ਨਸ਼ਾ ਕਰਕੇ ਨਾ ਆਵੇ, ਉਸ ਦਾ ਪਹਿਰਾਵਾ ਠੀਕ ਹੋਵੇ। ਇਸ ਲਈ ਸੇਵਾਦਾਰ ਉਹਨਾਂ ਦਾ ਪੂਰਾ ਖਿਆਲ ਰੱਖ ਰਹੇ ਹਨ। ਜੇ ਕਿਸੇ ਵੀ  ਸਰਧਾਲੂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮੈਂ ਦਿਲੋਂ ਮਾਫੀ ਮੰਗਦਾ ਹੈ। 

ਦੂਜੇ ਪਾਸੇ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਕਿਸੇ ਉਤੇ ਹੱਥ ਚੁੱਕਣਾ ਚੰਗੀ ਗੱਲ ਨਹੀ।