ਪ੍ਰਾਈਵੇਟ ਸਕੂਲਾਂ ਵਾਲਿਆਂ ਦਾ ਵਿਵਾਦਤ ਫੈਸਲਾ : ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦਾਖਲਾ

0
1040

ਮਾਨਸਾ| ਮਾਨਸਾ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਬਹੁਤ ਵੀ ਵਿਵਾਦਤ ਫੈਸਲਾ ਲਿਆ ਹੈ। ਐਸੋ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰ ਨਸ਼ੇ ਦੀ ਸਮੱਗਲਿੰਗ ਨਾਲ ਜੁੜੇ ਧੰਦਿਆਂ ਵਿਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਸਕੂਲ ਵਿਚ ਦਾਖਲਾ ਨਹੀਂ ਮਿਲੇਗਾ।

ਸਕੂਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਨਸ਼ਾ ਤਸਕਰਾਂ ਉਤੇ ਦਬਾਅ ਵਧੇਗਾ ਤੇ ਇਸ ਨਾਲ ਨਸ਼ੇ ਉਤੇ ਕਿਸੇ ਹੱਦ ਤੱਕ ਰੋਕ ਲੱਗੇਗੀ। ਹਾਲਾਂਕਿ ਸਕੂਲ ਐਸੋ. ਦੇ ਇਸ ਫੈਸਲੇ ਦਾ ਚਾਰੇ ਪਾਸਿਆਂ ਤੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ਉਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਆ ਰਹੇ ਹਨ ਕਿ ਕੀ ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਪੜ੍ਹਨ ਦਾ ਅਧਿਕਰਾ ਨਹੀਂ, ਕੀ ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ।

ਬਹੁਤ ਸਾਰੇ ਲੋਕਾਂ ਦੇ ਤਾਂ ਇਹ ਵੀ ਕੁਮੈਂਟ ਆ ਰਹੇ ਹਨ ਕਿ ਨਸ਼ਾ ਤਸਕਰਾਂ ਦੇ ਕੀਤੇ ਦੀ ਸਜ਼ਾ ਉਨ੍ਹਾਂ ਦੇ ਬੱਚਿਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਲੋਕਾਂ ਦੇ ਵਿਰੋਧ ਤੇ ਸਕੂਲ ਐਸੋਸੀਏਸ਼ਨ ਦੇ ਫੈਸਲੇ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵਿਚ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ।