ਚੰਡੀਗੜ੍ਹ . ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਅੱਠ ਵਿਅਕਤੀਆਂ ਦੀ ਮੌਤ ਦੇ ਨਾਲ ਹੀ 231 ਨਵੇਂ ਕੇਸ ਸਾਹਮਣੇ ਆਉਣ ਨਾਲ ਸਰਕਾਰ ਚੌਕਸ ਹੋ ਗਈ ਹੈ। ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7587 ਹੋ ਗਈ ਹੈ ਤੇ 195 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਇਸ ਸਮੇਂ 9 ਵਿਅਕਤੀਆਂ ਨੂੰ ਵੈਂਟੀਲੇਂਟਰ ਤੇ 59 ਨੂੰ ਆਕਸੀਜ਼ਨ ਦੀ ਮਦਦ ਦਿੱਤੀ ਜਾ ਰਹੀ ਹੈ।
ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ
ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਪੈ ਰਿਹਾ ਹੈ। ਸਰਕਾਰ
ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਕੰਟੇਨਮੈਂਟ ਜ਼ੋਨ ਦੀ ਸੂਚੀ ਵਿੱਚ ਪਾਉਂਦਿਆਂ ਸਖਤੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ
ਗਤੀਵਿਧੀਆਂ ਸੀਮਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਸੂਬੇ ਵਿੱਚ ਸਭ ਤੋਂ ਵੱਧ
ਮਾਮਲੇ 5 ਜ਼ਿਲ੍ਹਿਆਂ ਵਿੱਚ
ਹਨ। ਇਨ੍ਹਾਂ ਵਿੱਚ ਲੁਧਿਆਣਾ ’ਚ 1316, ਜਲੰਧਰ ਵਿੱਚ 1187, ਅੰਮ੍ਰਿਤਸਰ ਵਿੱਚ 1040, ਸੰਗਰੂਰ ਵਿੱਚ 629 ਤੇ ਪਟਿਆਲਾ ਵਿੱਚ 563 ਕੋਵਿਡ ਦੇ ਕੇਸ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ
ਮੌਤਾਂ ਦੀ ਗਿਣਤੀ 51, ਲੁਧਿਆਣਾ ਵਿੱਚ 31,
ਜਲੰਧਰ ਵਿੱਚ 25, ਸੰਗਰੂਰ ਵਿੱਚ 18 ਤੇ ਪਟਿਆਲਾ ਵਿੱਚ 12 ਹੋ ਚੁੱਕੀ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ
ਪਟਿਆਲਾ ਤੇ ਜਲੰਧਰ ਵਿੱਚ 2-2, ਪਠਾਨਕੋਟ, ਸੰਗਰੂਰ, ਲੁਧਿਆਣਾ ਤੇ ਬਠਿੰਡਾ ਵਿੱਚ ਇੱਕ-ਇੱਕ ਵਿਅਕਤੀ ਲਈ ਕੋਰੋਨਾ
ਜਾਨਲੇਵਾ ਸਾਬਤ ਹੋਇਆ ਹੈ। ਇਸ ਤੋਂ ਇਲਾਵਾ 231 ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਅਧਿਕਾਰੀਆਂ ਮੁਤਾਬਕ
ਜਲੰਧਰ ਵਿੱਚ ਸਭ ਤੋਂ ਵੱਧ 77, ਪਟਿਆਲਾ ਵਿੱਚ 55,
ਲੁਧਿਆਣਾ ਵਿੱਚ 29, ਅੰਮ੍ਰਿਤਸਰ ਵਿਚ 19, ਮੁਹਾਲੀ ਵਿੱਚ 12, ਫਿਰੋਜ਼ਪੁਰ ਵਿੱਚ 8, ਨਵਾਂਸ਼ਹਿਰ ਵਿੱਚ 6, ਸੰਗਰੂਰ ਵਿੱਚ 7, ਮੋਗਾ ਵਿੱਚ 5, ਫਰੀਦਕੋਟ ਵਿੱਚ 3, ਗੁਰਦਾਸਪੁਰ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਤੇ ਬਰਨਾਲਾ ਵਿੱਚ 2-2, ਬਠਿੰਡਾ ਤੇ ਹੁਸ਼ਿਆਰਪੁਰ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ।