ਬੰਗਲੌਰ | ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜ਼ਬਰਦਸਤ ਜਿੱਤ ਹੋਈ ਤੇ ਭਾਜਪਾ ਦੀ ਕਰਾਰੀ ਹਾਰ ਹੋਈ ਹੈ। ਦੱਸ ਦਈਏ ਕਿ ਭਾਜਪਾ ਨੂੰ 66 ਸੀਟਾਂ, ਕਾਂਗਰਸ 130 ਤੇ ਜੇਡੀਐਸ ਨੂੰ 21 ਸੀਟਾਂ ਮਿਲੀਆਂ।
ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਦਲ ਕਾਂਗਰਸ ਅਤੇ ਜਨਤਾ ਦਲ (ਸੈਕੁਲਰ) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸੱਤਾ ਦੀ ਚਾਬੀ ਕਾਂਗਰਸ ਦੇ ਹੱਥ ਲੱਗ ਗਈ। ਕਰਨਾਟਕ ਵਿਧਾਨਸਭਾ ਦੀਆਂ 224 ਸੀਟਾਂ ਉਤੇ ਚੋਣ ਲੜੀ ਗਈ ਹੈ।