ਤਰਨਤਾਰਨ | ਜ਼ਿਲਾ ਦਿਨੀਂ ਸੁਰਖੀਆਂ ‘ਚ ਹੈ। ਐਤਵਾਰ ਨੂੰ ਗੋਇੰਦਵਾਲ ਸਾਹਿਬ ਜੇਲ ‘ਚ 2 ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇੱਕ ਔਰਤ ਨੇ ਦੌੜਾ-ਦੌੜਾ ਕੇ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਸਰਕਾਰ ਵਿੱਚ ਕਾਂਗਰਸੀ ਆਗੂ ਮੇਜਰ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਦਿੱਤੀ।
ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਇਸ ਵਿੱਚ ਮੇਜਰ ਸਿੰਘ ਅੱਗੇ ਭੱਜ ਰਿਹਾ ਹੈ ਅਤੇ ਔਰਤ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਗੋਲੀ ਚਲਾ ਰਹੀ ਹੈ। ਗੋਲੀ ਲੱਗਣ ਕਾਰਨ ਮੇਜਰ ਸਿੰਘ ਦੀ ਮੌਤ ਹੋ ਗਈ ਪਰ ਇਹ ਘਟਨਾ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਔਰਤ ਕੌਣ ਹੈ
ਔਰਤ ਨੇ ਮੇਜਰ ਸਿੰਘ ਨੂੰ ਉਸ ਦੇ ਹੀ ਪੈਲੇਸ ‘ਚ ਮਾਰ ਦਿੱਤਾ। ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਅਨੁਸਾਰ ਉਕਤ ਔਰਤ ਕਰੀਬ ਚਾਰ ਸਾਲਾਂ ਤੋਂ ਮੇਜਰ ਸਿੰਘ ਦੇ ਪੈਲੇਸ ‘ਚ ਸਜਾਵਟ ਦਾ ਕੰਮ ਕਰਦੀ ਸੀ। ਘਟਨਾ ਦੇ ਬਾਅਦ ਤੋਂ ਔਰਤ ਫਰਾਰ ਹੈ। ਉਹ ਪੈਲੇਸ ‘ਚ ਹੀ ਰਹਿੰਦੀ ਸੀ। ਔਰਤ ਮੂਲ ਰੂਪ ‘ਚ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮਕਬੂਲਪੁਰਾ ਦੀ ਵਸਨੀਕ ਹੈ।