ਜਲੰਧਰ . ਆਜ਼ਾਦੀ ਦਿਹਾੜੇ ਮੌਕੇ ‘ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ (ਜਲੰਧਰ) ਵਿੱਚ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਰੰਧਾਵਾ ਨੇ ਮੰਨਿਆ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਂਗਰਸ ਸਰਕਾਰ ਦੀ ਅਣਗਹਿਲੀ ਹੈ।
ਰੰਧਾਵਾ ਨੇ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ‘ਤੇ ਕਿਹਾ ਕਿ 2012 ਵਿੱਚ ਡੇਰਾ ਬਾਬਾ ਨਾਨਕ ‘ਚ ਜ਼ਹਰੀਲੀ ਸ਼ਰਾਬ ਕਾਰਨ ਕਈ ਮੌਤਾਂ ਹੋਈਆਂ ਸਨ।
ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਦੋਂ ਅਸੀਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ। ਪਰ ਉਸ ਵੇਲੇ ਅਕਾਲੀ ਦਲ ਨੇ ਕੁੱਝ ਨਹੀਂ ਕੀਤਾ। ਜੇਕਰ ਉਸ ਵੇਲੇ ਹੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ।
ਰੰਧਾਵਾ ਨੇ ਕਿਹਾ ਅਸੀਂ ਹੁਣ ਵੀ ਮੰਗ ਕਰ ਰਹੇ ਹਾਂ ਕਿ ਸਿਰਫ਼ ਜਾਂਚ ਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਆਪਣੀ ਸਰਕਾਰ ਦੀ ਅਣਗਹਿਲੀ ਮੰਨਦਿਆਂ ਕਿਹਾ ਸਿਰਫ਼ ਘਟਨਾ ਵਾਪਰਨ ਵੇਲੇ ਹੀ ਇਕ-ਦੋ ਮਹੀਨੇ ਹੀ ਸਰਕਾਰ ਨੂੰ ਹਰਕਤ ‘ਚ ਨਹੀਂ ਆਉਣਾ ਚਾਹੀਦਾ ਸਗੋਂ ਨਹੀਂ ਪੂਰੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ।