ਜਲੰਧਰ (ਨਰਿੰਦਰ ਕੁਮਾਰ ਚੂਹੜ) | ਨਕੋਦਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਦੇ ਅਕਾਲੀ ਦਲ ਚ ਜਾਣ ਅਤੇ ਜਲੰਧਰ ਕੈਂਟ ਤੋਂ ਟਿਕਟ ਮਿਲਣ ਤੋਂ ਬਾਅਦ ਹਲਕਾ ਖਾਲੀ ਹੋ ਗਿਆ ਚ ਸੀ ਜਿਸ ਤੇ ਹੁਣ ਹਲਕੇ ਚ ਕਈ ਉਮੀਦਵਾਰ ਆਪਣੀ ਕਈ ਮਹੀਨਿਆਂ ਤੋਂ ਦਾਅਵੇਦਾਰੀ ਜਤਾ ਆਪਣੇ ਆਪ ਨੂੰ ਹਲਕੇ ਦਾ ਸੇਵਾਦਾਰ ਅਤੇ ਨਕੋਦਰ ਹਲਕੇ ਦੇ ਲੋਕਾਂ ਦੀ “ਪੁਕਾਰ” ਦੱਸ ਰਹੇ ਹਨ ।
ਦਾਅਵੇਦਾਰਾਂ ਚ ਪ੍ਰਮੁੱਖ ਸਾਬਕਾ ਮੰਤਰੀ ਅਤੇ ਹਲਕਾ ਨਕੋਦਰ ਤੋਂ ਚਾਰ ਵਾਰ ਦੇ ਵਿਧਾਇਕ ਅਤੇ ਮੌਜੂਦਾ ਹਲਕਾ ਇੰਚਾਰਜ ਸਰਦਾਰ ਅਮਰਜੀਤ ਸਿੰਘ ਸਮਰਾ, ਜਲੰਧਰ ਦਿਹਾਤੀ ਦੇ ਵਰਕਿੰਗ ਪ੍ਰਧਾਨ ਅਸ਼ਵਨ ਭੱਲਾ, ਐਮ ਪੀ ਅਤੇ ਪੰਜ ਵਾਰ ਮੰਤਰੀ ਰਹੇ ਸਨ ਓਮਰਾਓ ਸਿੰਘ ਦੇ ਪੋਤਰੇ ਰਮਨਜੀਤ ਸਿੰਘ ਸੰਘੇੜਾ ਰੈਣੀ, ਸਾਬਕਾ ਜਲੰਧਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ, ਬਿਲਗਾ ਤੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਥੰਮਲਵਾਲ, ਦਰਸ਼ਨ ਸਿੰਘ ਟਾਹਲੀ ਜਿਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਪਾਰਟੀ ਨੇ ਜਿਲਾ ਜਲੰਧਰ ਦੇ ਦਿਹਾਤੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਦਿੱਤੀ ਹੈ, ਨਕੋਦਰ ਤੋਂ ਸਮਾਜ ਸੇਵਕ ਅਤੇ ਟਕਸਾਲੀ ਕਾਂਗਰਸੀ ਗੌਰਵ ਜੈਨ, ਟਕਸਾਲੀ ਕਾਂਗਰਸੀ ਅਤੇ ਕਰਤਾਰ ਕਲੱਬ ਦੇ ਮਾਲਕ ਕੇਵਲ ਸਿੰਘ ਤੱਖਰ ਦਾ ਨਾਂ ਸਾਹਮਣੇ ਆ ਰਹੇ ਹਨ । ਇਹਨਾਂ ਤੋਂ ਇਲਾਵਾ ਸ਼ਾਹਕੋਟ ਤੋਂ ਚੋਣ ਲੜ ਚੁੱਕੇ ਤੇ ਕਾਂਗਰਸ ਪਾਰਟੀ ਦੇ ਮੌਜੂਦਾ ਬੁਲਾਰੇ ਡਾਕਟਰ ਨਵਜੋਤ ਸਿੰਘ ਦਹੀਆ, ਨਕੋਦਰ ਤੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਉੱਪਲ, ਅਮਰਦੀਪ ਫਰਵਾਲਾ, ਇਹ ਵੀ ਹਲਕੇ ਚ ਬਹੁਤ ਸਰਗਰਮ ਹਨ ਅਤੇ ਗੱਲ ਕਰਦਿਆਂ ਡਾਕਟਰ ਨਵਜੋਤ ਦਹੀਆ ਨੇ ਦੱਸਿਆ ਕੇ ਅਸੀਂ ਸਾਰੇ ਅਧਿਕਾਰ ਮਾਣਯੋਗ ਸਮਰਾ ਸਾਹਿਬ ਨੂੰ ਦੇ ਦਿੱਤੇ ਹਨ ।
ਪਰ ਜਿਹਨਾਂ ਉਮੀਦਵਾਰਾਂ ਨੇ ਅੱਜ ਚੰਡੀਗੜ੍ਹ ਜਾ ਕੇ ਟਿਕਟ ਅਪਲਾਈ ਕਰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਉਹਨਾਂ ਚ ਗੌਰਵ ਜੈਨ, ਅਸ਼ਵਨ ਭੱਲਾ, ਗੁਰਦੀਪ ਸਿੰਘ ਦੀਪਾ ਥੰਮਲਵਾਲ, ਕੇਵਲ ਸਿੰਘ ਤੱਖਰ ਅਤੇ ਦਰਸ਼ਨ ਟਾਹਲੀ ਦੇ ਨਾਮ ਸਾਹਮਣੇ ਆਏ ਹਨ।