ਗੋਰਖਪੁਰ. ਮਹਿਲਾ ਦਿਵਸ ‘ਤੇ ਅੱਠ ਮਾਰਚ ਨੂੰ ਗੋਰਖਪੁਰ ਤੋਂ ਲੈ ਕੇ ਨੌਤਨਵਾਂ ਤੱਕ ਜਾਣ ਵਾਲੀ ਪੈਸੇਂਜਰ ਟ੍ਰੇਨ (55141/55142) ਨੂੰ ਮਹਿਲਾਵਾਂ ਚੱਲਾਉਣਗੀਆਂ। ਇਸ ਟ੍ਰੇਨ ਵਿੱਚ ਸਾਰਾ ਸਟਾਫ ਮਹਿਲਾਵਾਂ ਦਾ ਹੀ ਹੋਵੇਗਾ। ਲਖਨਊ ਤੋਂ ਮਹਿਲਾ ਲੋਕੋ ਪਾਇਲਟ (ਡਰਾਈਵਰ) ਸਮਤਾ ਕੁਮਾਰੀ ਅਤੇ ਸ਼੍ਰੀਤੀ ਸ਼੍ਰੀਵਾਸਤਵ ਨੂੰ ਬੁਲਾਇਆ ਗਿਆ ਹੈ, ਜੋ ਇਸ ਟ੍ਰੇਨ ਨੂੰ ਚਲਾਉਣਗੀਆਂ। ਗੋਰਖਪੁਰ ‘ਚ ਤੈਨਾਤ ਗਾਰਡ ਜਾਗ੍ਰਤੀ ਸ਼੍ਰੀਵਾਸਤਵ ਟ੍ਰੇਨ ਨੂੰ ਹਰੀ ਝੰਡੀ ਦਿਖਾਵੇਗੀ।
ਟ੍ਰੇਨ ਨੂੰ ਰਵਾਨਾ ਕਰਨ ਦੌਰਾਨ ਕੋਈ ਰਸਮੀ ਪ੍ਰੋਗਰਾਮ ਨਹੀਂ ਹੋਵੇਗਾ, ਪਰ ਸਟੇਸ਼ਨ ਡਾਈਰੇਕਟਰ ਅਤੇ ਸਟੇਸ਼ਨ ਪ੍ਰਬੰਧਕ ਮੌਜੂਦ ਰਹਿਣਗੇ। ਇਸ ਦੌਰਾਨ ਪਲੇਟਫਾਰਮ ‘ਤੇ ਸਾਰਾ ਸਟਾਫ ਟ੍ਰੈਕਮੈਨ, ਪਵਾਇੰਟਮੈਨ, ਟੀਸੀ, ਆਰਪੀਐਫ, ਜੀਆਰਪੀ, ਸਫਾਈ ਕਰਮਚਾਰੀ ਆਦਿ ਔਰਤਾਂ ਹੀ ਹੋਣਗੀਆਂ। ਟ੍ਰੇਨ ‘ ਚ 10 ਕੋਚ ਲਗਾਏ ਜਾਣਗੇ। ਸੀਪੀਆਰਓ ਐਨਈਆਰ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਦੇ ਲਈ ਰੇਲ ਪ੍ਰਸ਼ਾਸ਼ਨ ਹਮੇਸ਼ਾ ਸੰਵੇਦਨਸ਼ੀਲ ਰਿਹਾ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾ ਰੇਲ ਕਰਮਚਾਰੀਆਂ ਵਲੋਂ ਦਿੱਤੇ ਜਾ ਰਹੇ ਯੋਗਦਾਨ ਦਾ ਪ੍ਰਦਰਸ਼ਨ ਕਰਨ ਲਈ ਗੋਰਖਪੁਰ–ਨੋਤਨਵਾਂ ਪੈਸੇਂਜਰ ਟ੍ਰੇਨ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਕਰਣਗੀਆਂ। 8 ਮਾਰਚ ਨੂੰ ਸਵੇਰੇ 8 ਵਜੇ ਪਲੇਟਫਾਰਮ ਨੰਬਰ ਦੋ ਤੋਂ ਨੋਤਨਵਾਂ ਪੈਸੇਂਜਰ ਟ੍ਰੇਨ ਰਵਾਨਾ ਹੋਵੇਗੀ। ਸਵੇਰੇ 11.10 ਵਜੇ ਨੋਤਨਾਵਾਂ ਸਟੇਸ਼ਨ ਪਹੁੰਚੇਗੀ ਅਤੇ ਸਵੇਰੇ 11.45 ਵਜੇ ਨੋਤਨਾਵਾਂ ਤੋਂ ਚਲੇਗੀ ਅਤੇ ਦੁਪਿਹਰ 2.25 ਵਜੇ ਗੋਰਖਪੁਰ ਜੰਕਸ਼ਨ ਪਹੁੰਚੇਗੀ।
ਚਾਰ ਮਹਿਲਾ ਟੀਸੀ ਚੈਕ ਕਰਣਗੀਆਂ ਟ੍ਰੇਨ
ਇਸ ਟ੍ਰੇਨ ਵਿੱਚ ਟਿਕਟ ਚੈਕਿੰਗ ਦੀ ਜਿੰਮੇਦਾਰੀ ਵੀ ਔਰਤਾਂ ਦੀ ਹੋਵੇਗੀ। ਚਾਰ ਮਹਿਲਾ ਟੀਟੀਈ ਦੀ ਡਿਉਟੀ ਲਗਾਈ ਜਾਵੇਗੀ। ਜਿੰਨਾਂ ਸਟੇਸ਼ਨਾਂ ਤੇ ਟ੍ਰੇਨ ਰੁਕੇਗੀ ਉੱਥੇ ਸਟੇਸ਼ਨ ਪ੍ਰਬੰਧਕ ਤੇ ਹੋਰ ਸਟਾਫ ਟ੍ਰੇਨ ਵਿੱਚ ਜਾ ਕੇ ਸੁਰੱਖਿਆ ਵਿਵਸਥਾ ਦੀ ਜਾਂਚ ਕਰੇਗਾ। ਗੋਰਖਪੁਰ ਜੰਕਸ਼ਨ ਤੇ ਚਾਰ ਔਰਤਾਂ ਸਹਾਇਕ ਲੋਕਲ ਪਾਇਲਟ ਤੈਨਾਤ ਹਨ, ਪਰ ਸਾਰੀਆਂ ਮਾਲਗੱਡੀ ਲੈ ਕੇ ਜਾਂਦੀਆਂ ਹਨ ਜਾਂ ਸ਼ੰਟਿੰਗ ਕਰਦੀਆਂ ਹਨ।
ਔਰਤਾਂ ਦੇ ਹਵਾਲੇ ਰਹੇਗਾ ਬਾਦਸ਼ਾਰ ਨਗਰ ਸਟੇਸ਼ਨ
ਮਹਿਲਾ ਦਿਵਸ ਤੇ ਰਿਸਕ ਨਾ ਲੈਂਦੇ ਹੋਏ ਨੋਤਨਵਾਂ ਪੈਸੇਂਜਰ ਚਲਾਉਣ ਲਈ ਲਖਨਉ ਤੋਂ ਲੋਕੋ ਪਾਇਲਟ ਬੁਲਾਈ ਗਈ ਹੈਂ। ਮਹਿਲਾ ਦਿਵਸ ਤੇ ਲਖਨਉ ਦੇ ਬਾਦਸ਼ਾਹ ਨਗਰ ਸਟੇਸ਼ਨ ਤੇ ਟ੍ਰੇਨ ਨੂੰ ਸੰਚਾਲਿਤ ਕਰਾਉਣ ਤੋਂ ਲੈ ਕੇ ਸਫਾਈ, ਮੈਂਟੇਨੇਂਸ ਅਤੇ ਸਾਰੇ ਵਿਭਾਗੀ ਕਾਰਜ ਔਰਤਾਂ ਹੀ ਕਰਣਗੀਆਂ। ਤਿੰਨੋਂ ਸ਼ਿਫਟਾਂ ਵਿੱਚ ਔਰਤਾਂ ਦੇ ਸਟਾਫ ਦੀ ਹੀ ਡਿਉਟੀ ਲਗਾਈ ਗਈ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।