ਕਾਮੇਡੀਅਨ ਕਾਕੇ ਸ਼ਾਹ ‘ਤੇ ਪਰਚਾ, ਯੂਕੇ ਭੇਜਣ ਦੇ ਨਾਂ ‘ਤੇ ਮਾਰੀ 6 ਲੱਖ ਦੀ ਠੱਗੀ

0
939

ਜਲੰਧਰ। ਯੂਕੇ ਭੇਜਣ ਦੇ ਨਾਂ ਉਤੇ 6 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਕਾਮੇਡੀਅਨ ਕਾਕੇ ਸ਼ਾਹ ਉਤੇ ਪਰਚਾ ਦਰਜ ਕੀਤਾ ਹੈ। ਥਾਣਾ 3 ਦੀ ਪੁਲਿਸ ਨੇ ਰਸਤਾ ਮੁਹੱਲੇ ਦਾ ਰਹਿਣ ਵਾਲੇ ਨਵਜੀਤ ਆਨੰਦ ਪੁੱਤਰ ਪ੍ਰਵੀਨ ਆਨੰਦ ਦੇ ਬਿਆਨਾਂ ਉਤੇ ਪੰਚਸ਼ੀਲ ਐਵੇਨਿਊ, ਦੀਪ ਨਗਰ, ਕੈਂਟ ਦੇ ਰਹਿਣ ਵਾਲੇ ਆਰੋਪੀ ਹਰਵਿੰਦਰ ਸਿੰਘ ਉਰਫ ਕਾਕੇ ਸ਼ਾਹ ਪੁੱਤਰ ਮੋਹਰ ਸਿੰਘ ਖਿਲਾਫ ਆਈਪੀਸੀ ਦੀ ਧਾਰਾ 406, 420 ਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।