ਪਿਛਲੇ 9 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਅੱਜ ਤੋਂ ਖੁੱਲ੍ਹਣਗੇ

0
2700

ਜਲੰਧਰ | ਪੰਜਾਬ ਵਿਚ ਪਿਛਲੇ 9 ਮਹੀਨਿਆਂ ਤੋਂ ਬੰਦ ਪਏ ਕਾਲਜ-ਯੂਨੀਵਰਸਿਟੀਆਂ ਅੱਜ ਖੁੱਲ੍ਹਣ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਆਪਣੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਫਿਲਹਾਲ ਪੋਸਟ ਗੈਜੂਏਸ਼ਨ ਤੇ ਬੀਏ ਦੇ ਤੀਸਰੇ ਸਾਲ ਦੇ ਵਿਦਿਆਰਥੀ ਹੀ ਕਾਲਜ-ਯੂਨੀਵਰਸਿਟੀ ਜਾ ਸਕਦੇ ਹਨ।

ਸਰਕਾਰ ਨੇ ਆਪਣੀਆਂ ਗਾਈਡਲਾਈਜ਼ ਵਿਚ ਕਾਲਜਾਂ ਦੇ ਪ੍ਰਬੰਧਾਂ ਨੂੰ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ। ਕਾਲਜ-ਯੂਨੀਵਰਸਿਟੀ ਦੇ ਪ੍ਰਬੰਧ ਨੂੰ ਵਿਦਿਆਰਥੀਆਂ ਦੇ ਦੇਖ-ਰੇਖ ਲਈ ਖਾਸ ਧਿਆਨ ਰੱਖਣਾ ਪਵੇਗਾ। ਸੈਨੇਟਾਈਜ਼, ਮਾਸਕ ਤੇ ਹੋਰ ਸਾਵਧਾਨੀਆਂ ਵਰਤਣੀਆਂ ਵਿਦਿਆਰਥੀਆਂ ਲਈ ਜ਼ਰੂਰੀ ਹਨ। ਪੰਜਾਬ ਸਰਕਾਰ ਨੇ ਪੜ੍ਹਾਈ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਨੂੰ ਪਹਿਲਾਂ ਹੀ ਖੋਲ੍ਹ ਦਿੱਤਾ ਹੈ।