ਜਲੰਧਰ | ਅਪ੍ਰੈਲ ਦੇ ਅਖੀਰ ਵਿੱਚ ਅੱਜ-ਕੱਲ ਜਿਹੜਾ ਮੌਸਮ ਜਲੰਧਰ ਵਿੱਚ ਹੈ, ਅਜਿਹਾ ਮੌਸਮ ਜਨਵਰੀ ਵਿੱਚ ਹੁੰਦਾ ਸੀ। ਅੱਜ-ਕੱਲ ਰਾਤ ਨੂੰ ਪਾਰਾ 13 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ ਜਿਸ ਕਾਰਨ ਠੰਡ ਦਾ ਅਹਿਸਾਸ ਹੋ ਰਿਹਾ ਹੈ। ਅਜਿਹਾ ਹਿਮਾਚਲ ਵਿੱਚ ਪੈ ਰਹੀ ਬਰਫ ਕਾਰਨ ਹੋ ਰਿਹਾ ਹੈ।
ਜਲੰਧਰ ਵਿੱਚ ਦਿਨ ਦਾ ਟੈਂਪਰੇਚਰ ਮੀਂਹ ਕਰਕੇ 26-27 ਤੱਕ ਪਹੁੰਚ ਗਿਆ ਹੈ। ਅਗਲੇ ਇੱਕ ਹਫਤੇ ਵੀ ਮੌਸਮ ਠੰਡਾ ਰਹਿਣ ਦੀ ਉਮੀਦ ਹੈ। ਹੁਣ ਤੱਕ ਜਲੰਧਰ ਵਿੱਚ 16 ਮਿਲੀਲੀਟਰ ਮੀਂਹ ਪੈ ਚੁੱਕਿਆ ਹੈ ਜਦਕਿ ਪਿਛਲੇ ਸਾਲ ਅਪ੍ਰੈਲ ਵਿੱਚ 4 ਮਿਲੀਲੀਟਰ ਪਿਆ ਸੀ। ਫਿਲਹਾਲ ਅਸਮਾਨ ਸਾਫ ਰਹੇਗਾ, 28 ਅਪ੍ਰੈਲ ਨੂੰ ਮੀਂਹ ਪੈ ਸਕਦਾ ਹੈ।
ਹਿਮਾਚਲ ਵਿੱਚ ਬਰਫ ਪੈ ਰਹੀ ਹੈ ਜਿਸ ਕਾਰਨ ਜਲੰਧਰ ਨੂੰ ਰਾਤ ਨੂੰ ਮੌਸਮ ਠੰਡਾ ਹੁੰਦਾ ਹੈ। ਠੰਡੇ ਮੌਸਮ ਕਾਰਨ ਕਿਸਾਨ ਤਾਂ ਪ੍ਰੇਸ਼ਾਨ ਹੋ ਰਹੇ ਹਨ ਪਰ ਇਹ ਸਬਜੀ ਦੀ ਖੇਤੀ ਕਰਨ ਵਾਲਿਆਂ ਲਈ ਫਾਇਦੇਮੰਦ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।