ਪੰਜਾਬ ਸਣੇ 12 ਸੂਬਿਆਂ ‘ਚ 2 ਦਿਨ ਹੋਰ ਵਧੇਗੀ ਠੰਡ

0
394

ਜਲੰਧਰ . ਪਿਛਲੇ ਦੋ ਦਿਨਾਂ ਤੋਂ ਪਹਾੜਾਂ ‘ਤੇ ਹੋਈ ਬਰਫ਼ਬਾਰੀ  ਦਾ ਅਸਰ  ਦੇਸ਼ ਦੇ ਮੈਦਾਨੀ ਸੂਬਿਆਂ ‘ਚ ਵਿਖਾਈ ਦੇ ਰਿਹਾ ਹੈ। ਇੱਥੇ  ਸ਼ੀਤ ਲਹਿਰ ਦੇ ਨਾਲ ਕੜਾਕੇ  ਦੀ ਸਰਦੀ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਤੱਕ ਇੱਥੇ ਰਾਹਤ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨ ਪੰਜਾਬ, ਹਰਿਆਣਾ,  ਚੰਡੀਗੜ, ਦਿੱਲੀ, ਉੱਤਰੀ ਰਾਜਸਥਾਨ, ਯੂਪੀ, ਐਮਪੀ, ਉਡੀਸਾ,  ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁੱਝ ਖੇਤਰਾਂ ਹੱਡ ਕੰਬਾ ਦੇਣ ਵਾਲੀ ਠੰਡ ਪਵੇਗੀ।
31 ਦਸੰਬਰ ਤੋਂ ਇੱਕ ਜਨਵਰੀ  ਤੱਕ ਪੂਰੇ ਉੱਤਰ ਪੂਰਬੀ ਅਤੇ ਮੱਧ ਭਾਰਤ ‘ਚ ਮੀਂਹ ਦੇ ਨਾਲ-ਨਾਲ ਬਰਫ਼ ਦੇ ਗੋਲੇ ਡਿਗਣ ਦੀ ਉਮੀਦ ਹੈ। ਪੁਰਵੀ ਭਾਰਤ ‘ਚ ਠੰਡ 2 ਜਨਵਰੀ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 3 ਦਿਨ ਤੱਕ ਇਨ ਇਲਾਕਿਆਂ ‘ਚ ਕੋਹਰਾ ਰਹਿਣ ਦੀ ਸੰਭਾਵਨਾ ਹੈ।
ਪੰਜਾਬ ‘ਚ ਸ਼ੁੱਕਰਵਾਰ ਨੂੰ 2.8 ਡਿਗਰੀ ਦੇ ਨਾਲ –ਨਾਲ ਬਠਿੰਡਾ ਸਭ ਤੋਂ ਜ਼ਿਆਦਾ ਠੰਡਾ ਜਦਕਿ ਸੰਗਰੂਰ ‘ਚ 3 ਡਿਗਰੀ ਰਿਕਾਰਡ ਹੋਇਆ। ਬਠਿੰਡਾ ‘ਚ ਪੰਜ ਸਾਲ ਤੋਂ ਬਾਅਦ 27 ਦਸੰਬਰ ਸਭ ਤੋਂ ਜ਼ਿਆਦਾ ਠੰਡਾ ਰਿਹਾ। ਆਈਐਮਡੀ  ਨੇ ਵਾਰਨਿੰਗ ‘ਚ ਰੈਡ ਅਲਰਟ ਜਾਰੀ ਕੀਤਾ ਗਿਆ। ਹਾਲਾਤ ਅੱਜ ਵੀ ਇਸੇ ਤਰਾਂ ਬਣੇ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਮਹਿਕਮੇ ਦੇ ਮੁਤਾਬਿਕ, ਅਮ੍ਰਿੰਤਸਰ ਅਤੇ ਲੁਧਿਆਣਾ ਦਾ ਜ਼ਿਆਦਾਤਰ ਤਾਪਮਾਨ  ‘ਚ ਔਸਤ ਮੁਕਾਬਲੇ ਫਿਰ ਤੋਂ 10 ਡਿਗਰੀ ਦੀ ਗਿਰਾਵਟ ਦਰਜ ਹੋਈ ਅਤੇ ਇਹ 8.8 ਡਿਗਰੀ ਤੱਕ ਰਿਕਾਰਡ ਹੋਇਆ।