ਅੰਮ੍ਰਿਤਪਾਲ ‘ਤੇ ਪਹਿਲੀ ਵਾਰ ਬੋਲੇ CM, ਦੱਸਿਆ ਪੰਜਾਬ ਨੂੰ ਕਿਸ ਤੋਂ ਸੀ ਖ਼ਤਰਾ

0
282

ਚੰਡੀਗੜ੍ਹ| ਪੰਜਾਬ ‘ਚ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਚੱਲ ਰਹੇ ਮੈਗਾ ਸਰਚ ਓਪਰੇਸ਼ਨ ਵਿਚਾਲੇ ਮੁੱਖਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ।ਮਾਨ ਨੇ ਕਿਹਾ ਕਿ, ਜਿਨ੍ਹਾਂ ਨੇ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸਿਸ਼ ਕੀਤੀ, ਉਨ੍ਹਾਂ ਨੂੰ ਅੰਜ਼ਾਮ ਭੁਗਤਣਾ ਪਿਆ ਹੈ। ਮਾਨ ਨੇ ਕਿਹਾ ਕਿ, ਉਹ ਸਾਰੇ ਲੋਕ ਫੜੇ ਗਏ ਹਨ, ਜਿਹੜੇ ਨਫ਼ਰਤ ਫ਼ੈਲਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਸ਼ਨੀਵਾਰ ਨੂੰ ਪੰਜਾਬ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਪਾਲ ਖਿਲਾਫ਼ ਕਾਰਵਾਈ ਵਿੱਢੀ ਗਈ। ਇੰਨੀ ਵੱਡੀ ਕਾਰਵਾਈ ਮਗਰੋਂ ਹੁਣ ਪਹਿਲੀ ਵਾਰ ਪੰਜਾਬ ਸੀਐਮ ਭਗਵੰਤ ਮਾਨ ਪਹਿਲੀ ਵਾਰ ਜਨਤਾ ਨੂੰ ਸੰਬੋਧਨ ਕੀਤਾ ਹੈ