CM ਮਾਨ ਦਾ ਵੱਡਾ ਬਿਆਨ : ਝੋਨੇ ਦੀ ਲੁਆਈ ਦੌਰਾਨ ਪੂਰੇ ਪੰਜਾਬ ‘ਚ ਪਹੁੰਚਾਵਾਂਗੇ ਨਹਿਰੀ ਪਾਣੀ

0
807

ਸੰਗਰੂਰ| ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰਰ ਦੇ ਧੂਰ ਤੋਂ ਲਾਈਵ ਹੁੰਦਿਆਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਝੋਨੇ ਦੀ ਲੁਆਈ ਦੌਰਾਨ ਸਾਰੇ ਪੰਜਾਬ ਵਿਚ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਹੋਣ ਨਾਲ ਜ਼ਮੀਨ ਹੇਠਲੇ ਪਾਣੀ ਦੀ ਬਚਤ ਹੋਵੇਗੀ।

ਧੂਰੀ ਤੋਂ ਲਾਈਵ ਹੁੰਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਨੂੰ ਹੁਣ ਫਸਲਾਂ ਦੀ ਬਿਜਾਈ ਦੌਰਾਨ ਬਿਜਲੀ ਤੇ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਸਾਨਾਂ ਵਲੋਂ ਨਿੱਕੀ ਨਿੱਕੀ ਗੱਲ ਉਤੇ ਧਰਨੇ ਲਗਾਉਣ ਉਤੇ ਕਿਹਾ ਕਿ ਕਿਸਾਨ ਭਰਾਵੋ ਐਵੇਂ ਹਰ ਗੱਲ ਉਤੇ ਧਰਨਾ ਲਾ ਕੇ ਨਾ ਬੈਠ ਜਾਇਆ ਕਰੋ। ਜੇ ਕੋਈ ਸਮੱਸਿਆ ਹੈ ਤਾਂ ਉਸਦਾ ਬੈਠ ਕੇ ਵੀ ਹੱਲ ਹੋ ਸਕਦਾ ਹੈ।