CM ਮਾਨ ਦਾ ਅੰਮ੍ਰਿਤਪਾਲ ‘ਤੇ ਵੱਡਾ ਹਮਲਾ : ਕਿਹਾ – ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣਿਆਂ ਤਕ ਲਿਜਾਣ ਵਾਲੇ ਪੰਜਾਬ ਦੇ ਵਾਰਿਸ ਅਖਵਾਉਣ ਦੇ ਕਾਬਲ ਨਹੀਂ

0
436

ਚੰਡੀਗੜ੍ਹ | CM ਮਾਨ ਦਾ ਭਗਵੰਤ ਮਾਨ ‘ਤੇ ਵੱਡਾ ਹਮਲਾ, ਕਿਹਾ – ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣਿਆਂ ਤਕ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਤੇ ਪੰਜਾਬੀਅਤ ਦੇ ਵਾਰਿਸ ਅਖਵਾਉਣ ਦੇ ਕਾਬਲ ਨਹੀਂ।

ਅਜਨਾਲਾ ਘਟਨਾ ਤੋਂ 2 ਦਿਨ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ CM ਮਾਨ ਨੇ ਅੰਮ੍ਰਿਤਪਾਲ ਦਾ ਨਾਂ ਲਏ ਬਗੈਰ ਤਿੱਖਾ ਨਿਸ਼ਾਨਾ ਸਾਧਿਆ ਹੈ। ਦੱਸ ਦਈਏ ਕਿ ਮਾਨ ਨੇ ਟਵੀਟ ਕਰਕੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।