ਕੋਰੋਨਾ ਵਾਇਰਸ ਨਾਲ ਨਿਊਯਾਰਕ ‘ਚ ਪਿੰਡ ਚੱਕ ਬਾਮੂ ਨਿਵਾਸੀ ਦੀ ਹੋਈ ਮੌਤ

0
1156

ਮੋਗਾ . ਕੋਰੋਨਾ ਕਾਰਨ ਪੂਰੀ ਦੁਨੀਆਂ ਵਿੱਚ ਕਹਿਰ ਮਚਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ਵਿੱਚ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ ) ਨਾਲ ਸੰਬੰਧਿਤ ਵਿਆਕਤੀ ਦੀ ਮੌਤ ਹੋ ਗਈ। ਜਿਸਦੀ ਪਛਾਣ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੇ ਰੂਪ ਵਿੱਚ ਹੋਈ ਹੈ। ਜਿਸਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।

ਮਨਜੀਤ ਸਿੰਘ 1990 ਵਿੱਚ ਅਮਰੀਕਾ ਗਏ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟਿਆਂ ਅਤੇ ਇਕ ਬੇਟੀ ਛੱਡ ਗਏ ਹਨ। ਮਨਜੀਤ ਸਿੰਘ ਟੈਕਸੀ ਚਾਲਕ ਸੀ। ਇਸ ਦੁਖਦ ਖਬਰ ਕਾਰਨ ਪਿੰਡ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਸ਼ੋਕ ਦੀ ਲਹਿਰ ਹੈ।