ਚੀਨ ਨੇ ਚੁੱਕਿਆ ਸਖਤ ਕਦਮ, ਬੱਚੇ ਹਫਤੇ ‘ਚ 3 ਘੰਟੇ ਹੀ ਖੇਡ ਸਕਣਗੇ Online Game

0
4270

ਬੀਜਿੰਗ | ਘਰ ‘ਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚਿਆਂ ਦੀ ਸਿਹਤ ਖਰਾਬ ਨਾ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ ਇਕ ਹਫਤੇ ‘ਚ 3 ਘੰਟੇ ਹੀ ਆਨਲਾਈਨ ਗੇਮ ਖੇਡ ਸਕਣਗੇ। ਇਹ ਨਿਯਮ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਬਣਾਇਆ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਆਨਲਾਈਨ ਗੇਮਜ਼ ਕੰਪਨੀਆਂ ਹੁਣ ਬੱਚਿਆਂ ਨੂੰ ਸਿਰਫ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਹੀ 1-1 ਘੰਟੇ ਲਈ ਆਨਲਾਈਨ ਗੇਮ ਦੀ ਸਹੂਲਤ ਦੇ ਸਕਣਗੀਆਂ।

ਛੁੱਟੀਆਂ ‘ਚ ਵੀ 1 ਘੰਟਾ ਹੀ ਖੇਡ ਸਕਣਗੇ Online Game

ਅਜਿਹਾ ਨਹੀਂ ਹੋਵੇਗਾ ਕਿ ਬੱਚੇ ਪੂਰਾ ਦਿਨ ਆਨਲਾਈਨ ਗੇਮਜ਼ ਵਿੱਚ ਹੀ ਲੱਗੇ ਰਹਿਣਗੇ। ਇਸ ਤੋਂ ਇਲਾਵਾ ਹੋਰ ਕਿਸੇ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਇਕ ਘੰਟੇ ਲਈ ਆਨਲਾਈਨ ਗੇਮ ਖੇਡਣ ਦੀ ਇਜਾਜ਼ਤ ਹੋਵੇਗੀ।

ਦੇਸ਼ ਵਿੱਚ ਟੈਕਨਾਲੋਜੀ ਕੰਪਨੀਆਂ ਉਤੇ ਚੀਨ ਦੀ ਸਰਕਾਰ ਵੱਲੋਂ ਸਖਤੀ ਵਿਚਾਲੇ ਇਹ ਕਦਮ ਚੁੱਕਿਆ ਗਿਆ ਹੈ। ਹਾਲ ਹੀ ‘ਚ ਦੇਸ਼ ਦੀ ਦਿੱਗਜ ਤਕਨੀਕੀ ਕੰਪਨੀ ਟੈਂਸੇਂਟ ਨੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਅਪਣਾਇਆ ਹੈ। ਸਰਕਾਰ ਵੱਲੋਂ ਆਨਲਾਈਨ ਗੇਮਜ਼ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਅਫੀਮ ਦੀ ਤਰ੍ਹਾਂ ਹੈ। ਉਸ ਤੋਂ ਬਾਅਦ ਹੀ ਆਨਲਾਈਨ ਗੇਮਜ਼ ਕੰਪਨੀਆਂ ‘ਤੇ ਸ਼ਖਤੀ ਸ਼ੁਰੂ ਕਰ ਦਿੱਤੀ ਗਈ ਹੈ।