ਚੰਡੀਗੜ ਦੇ 24 ਅਧਿਆਪਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ

0
1543

ਚੰਡੀਗੜ. ਦਿੱਲੀ ਆਈਆਈਟੀ ਵਿੱਚ ਹੋਏ ਨੈਸ਼ਨਲ ਟੀਚਰਸ ਅਵਾਰਡ ਵਿਚ ਚੰਡੀਗੜ ਸ਼ਹਿਰ ਦੇ 24 ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਨਮਾਨ ਸਮਾਰੋਹ ਵਿਚ ਸਿੱਖਿਆ ਮੰਤਰਾਲੇ ਨੇ ਸ਼ਹਿਰ ਦੇ 24 ਅਧਿਆਪਕਾਂ ਨੂੰ ਇਕੱਠੇ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਹੋਵੇ।

ਸਿੱਖਿਆ ਵਿਭਾਗ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜ਼ਿਲਾ ਸਿੱਖਿਆ ਅਧਿਕਾਰੀ ਅਲਕਾ ਮਹਿਤਾ ਨੇ ਕਿਹਾ ਕਿ ਅਧਿਆਪਕਾਂ ਦੇ ਨਵੇਂ ਵਿਚਾਰਾਂ ਨਾਲ ਸਟੂਡੈਂਟਸ ਦਾ ਭਵਿੱਖ ਵੀ ਸਫਲ ਹੱਥਾਂ ਵਿੱਚ ਹੈ। ਸਿੱਖਿਆ ਦਾ ਮਤਲਬ ਕੁਝ ਕਿਤਾਬਾਂ ਜਾਂ ਫਿਰ ਸਿਲੇਬਸ ਨੂੰ ਪੜ੍ਹਾਉਣਾ ਨਹੀਂ ਹੈ, ਸਗੋਂ ਇਸ ਦੇ ਨਾਲ-ਨਾਲ ਵਿਦਾਆਰਥਿਆਂ ਨੂੰ ਨਵੇਂ ਵਿਚਾਰਾਂ ਤੋਂ ਜਾਣੂ ਕਰਵਾਉਣਾ ਅਧਿਆਪਕਾਂ ਦੀ ਜਿੰਮੇਦਾਰੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।