ਚੰਡੀਗੜ੍ਹ : ਲੜਾਈ ਦਾ ਬਦਲਾ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ; ਮੌਤ ਦਾ ਕਾਰਨ ਬਣੇ ਆਪਣੇ ਹੀ ਹਥਿਆਰ

0
446

ਚੰਡੀਗੜ੍ਹ, 29 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਮਦਰਬਾਰ ਮੋੜ ਨੇੜੇ ਚਾਕੂ ਨਾਲ ਕੀਤੇ ਹਮਲੇ ਦਾ ਬਦਲਾ ਲੈਣ ਜਾ ਰਹੇ 2 ਨਾਬਾਲਿਗਾਂ ਦੀ ਐਕਟਿਵਾ ਸਲਿੱਪ ਹੋ ਗਈ। ਜਿਵੇਂ ਹੀ ਇਹ ਸੜਕ ’ਤੇ ਡਿੱਗੇ ਤਾਂ ਐਕਟਿਵਾ ਦੇ ਪਿੱਛੇ ਬੈਠੇ 17 ਸਾਲ ਦੇ ਨਾਬਾਲਿਗ ਦੀ ਛਾਤੀ ’ਚ ਅਤੇ 1 ਦੇ ਢਿੱਡ ’ਚ ਚਾਕੂ ਲੱਗ ਗਿਆ ਅਤੇ ਉਹ ਲਹੂ-ਲੁਹਾਨ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਪਿੱਛੇ ਬੈਠੇ ਰਾਮਦਰਬਾਰ ਦੇ ਰਹਿਣ ਵਾਲੇ 17 ਸਾਲ ਦੇ ਅਮਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਐਕਟਿਵਾ ਚਾਲਕ ਜੀਹਾਨ ਦਾ ਇਲਾਜ ਚੱਲ ਰਿਹਾ ਹੈ।

ਮ੍ਰਿਤਕ ਸੈਕਟਰ-47 ਸਥਿਤ ਸੈਂਟਰਲ ਸਕੂਲ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਜ਼ਖਮੀ ਦੇ ਬਿਆਨਾਂ ਮੁਤਾਬਕ ਹਾਦਸਾ ਐਕਟਿਵਾ ਸਲਿੱਪ ਹੋਣ ਕਾਰਨ ਵਾਪਰਿਆ।

ਦੱਸ ਦਈਏ ਕਿ ਰਾਮਦਰਬਾਰ ਦਾ ਰਹਿਣ ਵਾਲਾ 16 ਸਾਲ ਦਾ ਜੀਹਾਨ ਆਪਣੇ 17 ਸਾਲ ਦੇ ਦੋਸਤ ਅਮਨ ਨੂੰ ਐਕਟਿਵਾ ਦੇ ਪਿੱਛੇ ਬਿਠਾ ਕੇ ਹਮਲੇ ਦਾ ਬਦਲਾ ਲੈਣ ਜਾ ਰਿਹਾ ਸੀ। ਜਦੋਂ ਦੋਵੇਂ ਰਾਮਦਰਬਾਰ ਦੇ ਮੋੜ ਨੇੜੇ ਪਹੁੰਚੇ ਤਾਂ ਐਕਟਿਵਾ ਸਲਿੱਪ ਹੋ ਗਈ ਅਤੇ ਪੇਟੀ ਨੇੜੇ ਰੱਖਿਆ ਚਾਕੂ ਦੋਵਾਂ ਨਾਬਾਲਿਗਾਂ ਦੀ ਛਾਤੀ ਵਿਚ ਵੱਜ ਗਿਆ। ਉਥੋਂ ਜਾ ਰਹੇ ਇਕ ਨੌਜਵਾਨ ਨੇ ਦੋਵਾਂ ਨੂੰ ਜੀ. ਐੱਮ. ਸੀ. ਐੱਚ.-32 ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਅਮਨ ਨੂੰ ਮ੍ਰਿਤਕ ਐਲਾਨ ਦਿੱਤਾ।