ਚੰਡੀਗੜ੍ਹ : ਹਿਮਾਚਲ ਦੀ ਲੜਕੀ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੇ ਸੈਲੂਨ ਮੁਲਾਜ਼ਮ ਨੇ ਲੁੱਟੀ ਇੱਜ਼ਤ

0
464

ਚੰਡੀਗੜ੍ਹ | ਹਿਮਾਚਲ ਦੀ ਰਹਿਣ ਵਾਲੀ ਲੜਕੀ ਨੇ ਚੰਡੀਗੜ੍ਹ ਦੇ ਸੈਕਟਰ 9 ਸਥਿਤ ਇਕ ਸੈਲੂਨ ਦੇ ਹੇਅਰ ਸਟਾਈਲਿਸਟ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦੀ ਹੈ। ਪਿਛਲੇ 1 ਮਹੀਨੇ ਤੋਂ ਚੰਡੀਗੜ੍ਹ ਸੈਕਟਰ 9 ਵਿਚ ਸੈਲੂਨ ਵਿਚ ਕੰਮ ਕਰ ਰਹੀ ਸੀ। ਮੁਲਜ਼ਮ ਇਸਤਕਾਰ ਅਲੀ ਉਰਫ ਸੰਨੀ ਅਲੀ ਵੀ ਇਥੇ ਕੰਮ ਕਰਦਾ ਸੀ। ਉਸ ਨੇ ਉਸ ਨੂੰ ਨੌਕਰੀ ‘ਤੇ ਰੱਖਿਆ ਸੀ। ਆਰੋਪੀ ਨੇ ਹੋਟਲ ‘ਚ ਉਸ ਨਾਲ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪੀੜਤਾ ਨੇ ਕਿਹਾ ਕਿ ਮੁਲਜ਼ਮ ਨੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਕਿਹਾ ਕਿ ਉਹ ਉਸ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕਰੇਗੀ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਰੋਪੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਪੀੜਤਾ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਸੰਨੀ ਅਲੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।