ਚੰਡੀਗੜ੍ਹ : 25 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਅਣਪਛਾਤਿਆਂ ਵਲੋਂ ਕਤਲ, ਦੋਸਤ ਦੀ ਕਾਲ ਤੋਂ ਲੱਗਾ ਮੌਤ ਦਾ ਪਤਾ

0
332

ਚੰਡੀਗੜ੍ਹ | ਇਥੋਂ ਇਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਸੈਕਟਰ 24 ‘ਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 25 ਸਾਲਾ ਲਵਿਸ਼ ਵਜੋਂ ਹੋਈ ਹੈ। ਉਸ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਤੇ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਲਵਿਸ਼ ਦੀ ਕਾਕੇ ਨਾਂ ਦੇ ਨੌਜਵਾਨ ਨਾਲ ਰੰਜਿਸ਼ ਸੀ।

ਲਵਿਸ਼ ਆਪਣੇ ਦੋਸਤ ਰੋਹਿਤ ਨਾਲ ਉਸ ਨੂੰ ਮਿਲਣ ਲਈ ਆ ਰਿਹਾ ਸੀ ਕਿ ਉਸ ਨੂੰ ਅਜੇ ਨਾਂ ਦੇ ਨੌਜਵਾਨ ਦਾ ਫੋਨ ਆਇਆ ਕਿ ਲਵਿਸ਼ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਸੈਣੀ ਭਵਨ ਨੇੜੇ ਬੱਸ ਸਟੈਂਡ ਦੇ ਸਾਹਮਣੇ ਵਾਪਰੀ।

ਸੈਕਟਰ 11 ਥਾਣਾ ਪੁਲਿਸ ਮ੍ਰਿਤਕ ਦੇ ਦੋਸਤਾਂ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਸ ਨੂੰ ਅਜੇ ਨਾਂ ਦੇ ਨੌਜਵਾਨ ਦਾ ਫੋਨ ਆਇਆ ਕਿ ਲਵਿਸ਼ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ, ਜਿਸ ਤੋਂ ਬਾਅਦ ਉਹ ਸੈਣੀ ਭਵਨ ਗਏ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲਵਿਸ਼ ਦੀ ਕਾਕੇ ਨਾਂ ਦੇ ਨੌਜਵਾਨ ਨਾਲ ਰੰਜਿਸ਼ ਸੀ। ਸੈਕਟਰ 25 ਦੇ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕਰ ਦਿੱਤਾ ਹੈ। ਲਵਿਸ਼ ਦੀ ਕਰੀਬ ਇਕ ਹਫ਼ਤਾ ਪਹਿਲਾਂ ਹਮਲਾਵਰਾਂ ਨਾਲ ਲੜਾਈ ਹੋਈ ਸੀ।