JNU ਮਾਮਲੇ ‘ਚ ਬਾਲੀਵੁੱਡ ਵਾਲਿਆਂ ਨੇ ਇੰਝ ਕੱਢੀ ਸਰਕਾਰ ‘ਤੇ ਭੜਾਸ

0
565

ਮੁੰਬਈ . ਦੇਸ਼ ਦੀ ਪੰਜ ਵੱਡੀਆਂ ਯੂਨੀਵਰਸਿਟੀਆਂ ‘ਚੋਂ ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਹਮਲੇ ਨਾਲ ਦੇਸ਼ ‘ਚ ਕਾਫੀ ਗੁੱਸਾ ਹੈ। ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸੜਕਾਂ ‘ਤੇ ਉੱਤਰ ਕੇ ਜੇਐਨਯੂ ਦੇ ਵਿਦਿਆਰਥੀਆਂ ਦੇ ਨਾਲ ਖੜੇ ਹਨ। ਦੂਜੇ ਪਾਸੇ ਮੁੰਬਈ ‘ਚ ਰਹਿੰਦੇ ਵੱਡੇ ਕਲਾਕਾਰਾਂ ਨੇ ਵੀ ਇਸ ਮਾਮਲੇ ‘ਤੇ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਇਸ ਮਾਮਲੇ ‘ਚ ਵੱਡੇ ਕਲਾਕਾਰਾਂ ਦਾ ਕੀ ਕਹਿਣਾ ਹੈ ਜ਼ਰੂਰ ਪੜੋ।

ਮਹੇਸ਼ ਭੱਟ

ਮਹੇਸ਼ ਭੱਟ : “ਅਸੀਂ ਕਿੱਦਾਂ ਭੁੱਲ ਸਕਦੇ ਹਾਂ ਕਿ ਸਾਡੀ ਵਿਲਖਣਤਾ ਸਾਡੀ ਸੱਭ ਤੋਂ ਕਿਮਤੀ ਚੀਜ਼ ਹੈ? ਸਾਡੇ ਕੋਲ ਲੋਕਤੰਤਰ ਨੂੰ ਮੁੜ ਬਹਾਲ ਕਰਨ ਦੀ ਤਾਕਤ ਹੈ। ਦੁਸ਼ਮਨ ਨੂੰ ਮੌਕਾ ਨਾ ਦਿਉ ਸਾਨੂੰ ਵੰਡਣ ਦਾ। #ForTheStudents”


ਅਨੀਲ ਕਪੂਰ: “ਇਹ ਜੋ ਸਾਰਾ ਕੁੱਝ ਹੋ ਰਿਹਾ ਹੈ ਬਹੁਤ ਹੀ ਗਲਤ ਹੈ। ਮੈਨੂੰ ਜੱਦ ਇਸ ਗਲ ਦਾ ਪਤਾ ਲੱਗਾ ਤਾਂ ਮੈਂ ਪੂਰੀ ਰਾਤ ਸੋ ਨਹੀਂ ਸਕਿਆ।”    

ਅਨੀਲ ਕਪੂਰ
ਅਨੁਰਾਗ ਕਸ਼ਅਪ

ਅਨੁਰਾਗ ਕਸ਼ਅਪ : “ਸਿਰਫ਼ ਇਹ ਸਰਕਾਰ ਹੀ ਨਹੀਂ ਇਹਨਾਂ ਦੇ ਗੁੰਡੇ ਵੀ ਬੇਵਕੂਫ਼ ਹਨ। ਇਹ ਇਹਨਾਂ ਦੀ ਨਹੀਂ ਸਾਡੀ ਤਾਕਤ ਹੈ। ਪਰ ਜਿਹੜਾ ਬੇਵਕੂਫ਼ ਹੁੰਦਾ ਹੈ ਉਹ ਖਤਰਨਾਕ ਵੀ ਹੁੰਦਾ ਹੈ। ਪਰ ਆਖਿਰ ‘ਚ ਹਾਰਦਾ ਹੀ ਹੈ। ਲੰਮੀ ਲੜਾਈ ਹੈ ਜੀ ਭਰਕੇ ਲੜਾਂਗੇ। ਪਰ ਸੱਚ ਦੇ ਨਾਲ ਖੜੇ ਰਵਾਂਗੇ।”

ਸਵਰਾ ਭਾਸਕਰ

ਸਵਰਾ ਭਾਸਕਰ : “ਮੈਂ ਮੁਆਫੀ ਚਾਵਾਂਗੀ, ਕੀ????? JNU ਐਡਮਿਨ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ JNUSU ਚੀਫ ਆਈਸ਼ੀ ਘੋਸ਼ ਦੇ ਖਿਲਾਫ਼ FIR ਦਰਜ ਕਿੱਤੀ ਹੈ।”

ਕਬੀਰ ਖ਼ਾਨ

ਕਬੀਰ ਖ਼ਾਨ : “ਮੈਂ ਇਥੇ ਹੀ ਪੜਿਆਂ ਹਾਂ ਅਤੇ ਮੇਰੇ ਪਿਤਾ ਵੀ ਇਥੇ ਪ੍ਰੋਫੈਸਰ ਸਨ। ਹੁਣ ਇਹ ਜੋ ਸਭ ਵੀ ਹੋ ਰਿਹਾ ਹੈ ਇਹ ਬਹੁਤ ਹੀ ਦੁਖਦ ਅਤੇ ਚਿੰਤਾਜਨਕ ਹੈ।”