CBSE : ਪੀਐਮ ਮੋਦੀ ਦੀ ਮੀਟਿੰਗ ਤੋਂ ਬਾਅਦ 10ਵੀਂ ਦੇ ਪੇਪਰ ਰੱਦ, 12ਵੀਂ ਦੇ ਪੇਪਰਾਂ ਨੂੰ ਅੱਗੇ ਵਧਾਇਆ, ਪੜ੍ਹੋ ਡਿਟੇਲ

0
31493

ਨਵੀਂ ਦਿੱਲੀ | ਪ੍ਰਧਾਨ ਮੰਤਰੀ ਮੋਦੀ ਦੀ ਅੱਜ ਕੇਂਦਰੀ ਸਿੱਖਿਆ ਵਿਭਾਗ ਨਾਲ ਮੀਟਿੰਗ ਤੋਂ ਬਾਅਦ 10ਵੀਂ ਦੇ ਸੀਬੀਐਸਈ ਪੇਪਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

12ਵੀਂ ਦੇ ਪੇਪਰਾਂ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। 12ਵੀਂ ਦੇ ਪੇਪਰ ਕਦੋਂ ਹੋਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਐਚਆਰਡੀ ਮਿਨੀਸਟਰ ਨੇ ਕਿਹਾ ਕਿ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਅੱਜ ਪੀਐਮ ਨੇ ਮੀਟਿੰਗ ਕੀਤੀ ਸੀ। ਇਸ ਵਿੱਚ 10ਵੀਂ ਦੇ ਪੇਪਰ ਰੱਦ ਕਰਨਾ ਦਾ ਫੈਸਲਾ ਲਿਆ ਗਿਆ ਹੈ। 12ਵੀਂ ਦੇ ਪੇਪਰਾਂ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।