ਸਾਵਧਾਨ ! ਅੱਜ ਤੋਂ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਉਡਾਨ ਦੇ ਸਾਰੇ ਯਾਤਰੀਆਂ ਦਾ ਕਰੋਨਾ ਟੈਸਟ ਲਾਜ਼ਮੀ

0
21724

ਅੰਮ੍ਰਿਤਸਰ | ਅੱਜ ਰਾਤ 12:05 ਵਜੇ ਲੰਡਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਹਨ, ਕਿਉਂਕਿ ਬਰਤਾਨੀਆ ਵਿੱਚ ਨਵਾਂ ਕੋਰੋਨਾ ਆਉਣ ਦੇ ਸੰਕੇਤ ਮਿਲੇ ਹਨ।

ਇਸ ਲਈ ਉਕਤ ਉਡਾਨ ਦੇ ਯਾਤਰੀਆਂ ਨੂੰ ਲੈਣ ਆਉਣ ਵਾਲੇ ਉਨ੍ਹਾਂ ਦੇ ਸਨੇਹੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਟੈਸਟ ਦੀ ਰਿਪੋਰਟ ਜੋ ਕਿ 7-8 ਘੰਟੇ ਦਾ ਸਮਾਂ ਲੈ ਸਕਦੀ ਹੈ, ਦੇ ਆਉਣ ਤੱਕ ਇੰਤਜ਼ਾਰ ਕਰਨ।

ਯਾਤਰੀਆਂ ਨੂੰ ਇਸ ਸਮੇਂ ਦੌਰਾਨ ਹਵਾਈ ਅੱਡੇ ਦੇ ਉਡੀਕ ਘਰ ਵਿੱਚ ਹੀ ਰਹਿਣਾ ਪਵੇਗਾ। ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਧਿਕਾਰੀ ਕੋਵਿਡ ਸ੍ਰੀ ਹਿਮਾਸ਼ੂੰ ਅਗਰਵਾਲ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੇ ਯਾਤਰੀਆਂ ਦੇ ਰਿਸ਼ਤੇਦਾਰ ਕਿਸੇ ਕਾਹਲੀ ਵਿੱਚ ਨਾ ਆਉਣ ਅਤੇ ਪ੍ਸਾਸ਼ਨ ਨੂੰ ਸਹਿਯੋਗ ਕਰਨ।