ਸ਼ੁਭਦੀਪ ਸਿੱਧੂ ਦੇ ਨਾਲ-ਨਾਲ ਰਹਿਣਗੇ ਵਿਵਾਦ

0
6446

ਮਾਨਸਾ| ਪੰਜਾਬ ਦੇ ਮਸ਼ਹੂਰ ਤੇ ਹਮੇਸ਼ਾ ਵਿਵਾਦਾਂ ਚ ਘਿਰੇ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਵੀ ਉਨ੍ਹਾਂ ਦੇ ਵਿਵਾਦਤ ਗਾਣੇ ਉਤੇ ਕੇਸ ਚਲਦਾ ਰਹੇਗਾ।

ਸਿੱਧੂ ਦੇ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਸੁਨੀਲ ਮੱਲ੍ਹਨ ਨੇ ਕਿਹਾ ਕਿ ਗਾਇਕ ਦੇ ਕਤਲ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਪਰ ਵਿਵਾਦਤ ਗਾਣਿਆਂ ਖਿਲਾਫ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਸੰਜੂ ਖਿਲਾਫ ਜ਼ਿਲਾ ਅਦਾਲਤ ਵਿਚ ਫਰਵਰੀ 2022 ਵਿਚ ਐਡਵੋਕੇਟ ਸੁਨੀਲ ਮੱਲ੍ਹਨ ਨੇ ਇਕ ਕੇਸ ਦਾਇਰ ਕੀਤਾ ਸੀ।

ਉਨ੍ਹਾਂ ਨੇ ਆਪਣੀ ਪਟੀਸ਼ਨ ਵਿਚ ਮੂਸੇਵਾਲਾ ਖਿਲਾਫ ਵਕੀਲਾਂ ਦੀ ਸਾਖ ਖਰਾਬ ਕਰਨ ਦਾ ਦੋਸ਼ ਲਗਾਇਆ ਸੀ। ਮੱਲ੍ਹਨ ਨੇ ਕਿਹਾ ਕਿ ਲੜਾਈ ਸਦਾ ਹੀ ਕਾਨੂੰਨ ਵਿਵਸਥਾ ਦੇ ਦਾਇਰੇ ਵਿਚ ਹੀ ਹੋਣੀ ਚਾਹੀਦੀ ਹੈ।

ਐਡਵੋਕੇਟ ਮੱਲ੍ਹਨ ਨੇ ਕਿਹਾ ਕਿ ਸੰਜੂ ਗਾਣੇ ਵਿਚ ਇਕੱਲਾ ਸਿੱਧੂ ਹੀ ਸ਼ਾਮਲ ਨਹੀਂ ਸੀ। ਇਸ ਗਾਣੇ ਨੂੰ ਬਣਾਉਣ ਵਾਲੇ ਮਿਉਜ਼ਿਕ ਡਾਇਰੈਕਟਰ ਗਗਨਦੀਪ ਸਿੰਘ, ਵੀਡੀਓ ਡਾਇਰੈਕਟਰ ਨਵਕਰਨ ਬਰਾੜ, ਨਿੱਜੀ ਮੀਡੀਆ ਕੰਪਨੀ ਦੇ ਮਾਲਕ ਅਰਸ਼ਦੀਪ ਸਿੰਘ, ਪਿੰਡ ਮੂਸਾ ਦੇ ਸਰਪੰਚ ਆਦਿ ਸ਼ਾਮਲ ਹਨ। ਇਨ੍ਹਾਂ ਸਾਰਿਆਂ ਉਤੇ ਕੇਸ ਚੱਲੇਗਾ।