ਜਲੰਧਰ ਦੇ ਨਵ ਨਿਯੁਕਤ ਸਰਪੰਚ ‘ਤੇ ਕੇਸ ਦਰਜ, ਜਾਣੋ ਕੀ ਹੈ ਮਾਮਲਾ

0
207

ਜਲੰਧਰ, 15 ਨਵੰਬਰ | ਸਦਰ ਥਾਣੇ ਦੀ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ ‘ਚ ਨਵ-ਨਿਯੁਕਤ ਸਰਪੰਚ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਰਪੰਚ ਕਮਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੱਤੀ ਧੂਣੀ ਦੇ ਖਿਲਾਫ ਦਰਜ ਕੀਤਾ ਗਿਆ ਹੈ।

ਮਾਮਲੇ ਦਾ ਮੁਲਜ਼ਮ ਪਿੰਡ ਜੰਡਿਆਲਾ ਮੰਜਕੀ ਦਾ ਸਰਪੰਚ ਹੈ। ਮੁਲਜ਼ਮ ਨੇ ਝੋਨੇ ਦੀ ਫ਼ਸਲ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਇਸ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਕੇਸ ਦਰਜ ਕਰ ਲਿਆ। ਥਾਣਾ ਸਦਰ ਦੇ ਐਸਐਚਓ ਸੁਰੇਸ਼ ਕੁਮਾਰ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

ਮਾਮਲੇ ਦੀ ਜਾਂਚ ਜੰਡਿਆਲਾ ਥਾਣਾ ਸਦਰ ਦੇ ਇੰਚਾਰਜ ਜਸਵੀਰ ਚੰਦ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਨੇ ਜਾਂਚ ਅਧਿਕਾਰੀ ਦੇ ਬਿਆਨਾਂ ‘ਤੇ ਇਹ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਪਿੰਡ ‘ਚ ਇਕ ਕਿਸਾਨ ਨੇ ਆਪਣੀ ਪਰਾਲੀ ਨੂੰ ਅੱਗ ਲਗਾ ਦਿੱਤੀ ਹੈ, ਜਿਸ ਕਾਰਨ ਆਸ-ਪਾਸ ਦੇ ਪਿੰਡ ਵਿਚ ਵਿਜ਼ੀਬਿਲਟੀ ਘੱਟ ਗਈ ਹੈ।

ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਤਾਂ ਮੁਲਜ਼ਮ ਆਪਣਾ ਟਰੈਕਟਰ ਛੱਡ ਕੇ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਰਪੰਚ ਕਮਲਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸਰਪੰਚ ਕਲਮਜੀਤ ਨੇ ਕਿਹਾ ਕਿ ਇਹ ਮਾਮਲਾ ਸਿਆਸੀ ਦਬਾਅ ਹੇਠ ਦਰਜ ਕੀਤਾ ਗਿਆ ਹੈ। ਅਸੀਂ ਪਰਾਲੀ ਨਹੀਂ ਸਾੜੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)