ਕਾਂਗਰਸੀ ਲੀਡਰ ਮਲਵਿੰਦਰ ਲੱਕੀ ‘ਤੇ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ, ਨਿਗਮ ਅਫਸਰਾਂ ਨੇ ਕਿਹਾ- ਦਫਤਰ ਆ ਕੇ ਮੰਗਣ ਮੁਆਫੀ

0
462

ਮਨਪ੍ਰੀਤ ਕੌਰ | ਜਲੰਧਰ

ਨਗਰ ਨਿਗਮ ਦੇ ਐਮਟੀਪੀ ਪਰਮਪਾਲ ਸਿੰਘ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਕਾਂਗਰਸੀ ਲੀਡਰ ਅਤੇ ਸਮਾਲ ਸਕੇਲ ਇੰਡਸਟ੍ਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਲੱਕੀ ‘ਤੇ ਥਾਣਾ ਤਿੰਨ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਥਾਣਾ 3 ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕੱਲ ਰਾਤ 231 ਨੰਬਰ ਐਫਆਈਆਰ ਦਰਜ ਕਰ ਲਈ ਗਈ ਹੈ।

ਦੂਜੇ ਪਾਸੇ ਬੁੱਧਵਾਰ ਨੂੰ ਲੱਕੀ ਨੇ ਇੱਕ ਨਿੱਜੀ ਹੋਟਲ ਵਿੱਚ ਛੋਟੀ ਜਿਹੀ ਪ੍ਰੈਸ ਕਾਨਫਰੰਸ ਕਰਕੇ ਮੁਆਫੀ ਮੰਗੀ ਸੀ। ਨਗਰ ਨਿਗਮ ਕਰਮਚਾਰੀ ਯੂਨੀਅਨ ਨੇ ਮੁਆਫੀ ਮਨਜੂਰ ਨਹੀਂ ਕੀਤੀ ਅਤੇ ਕਿਹਾ ਕਿ ਨਿਗਮ ਦਫਤਦਰ ‘ਚ ਆ ਕੇ ਮੁਆਫੀ ਮੰਗਣ।

ਥਾਣਾ 3 ਵਿੱਚ ਮਲਵਿੰਦਰ ਲੱਕੀ ‘ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਇਕ ਸਰਕਾਰੀ ਅਧਿਕਾਰੀ ਨੂੰ ਬੰਧਕ ਬਣਾਉਣ ਦੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।