ਜਲੰਧਰ : ਪਤਨੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਪਤੀ ਦਾ ਸਿਰ ਧੜ ਤੋਂ ਅਲੱਗ

0
1950

ਜਲੰਧਰ. ਕਮਿਸ਼ਨਰੇਟ ਪੁਲਿਸ ਨੇ ਕੁਝ ਦਿਨ ਪਹਿਲਾਂ ਟ੍ਰਾਂਸਪੋਰਟ ਨਗਰ ਵਿੱਚ ਮਿਲੀ ਸਿਰ ਕਟੀ ਲਾਸ਼ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗਦਾਈਪੁਰ ਨਿਵਾਸੀ ਬਾਬੂ ਲਾਲ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬਾਬੂ ਲਾਲ ਦੀ ਪਤਨੀ ਪ੍ਰਭਾਵਤੀ ਤੇ ਉਸਦੇ ਆਸ਼ਿਕ ਰਾਧੇ ਸ਼ਾਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਨਿਸ਼ਾਨਦੇਹੀ ਤੇ ਬਾਬੂ ਲਾਲ ਦਾ ਧੜ ਨਾਲੋਂ ਕੱਟਿਆ ਹੋਇਆ ਸਿਰ ਬਰਾਮਦ ਕੀਤਾ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਾਬੂ ਲਾਲ ਨੂੰ ਉਸਦੀ ਪਤਨੀ ਨੇ ਆਸ਼ਿਕ ਰਾਧੇ ਸ਼ਿਆਮ ਨਾਲ ਮਿਲ ਕੇ ਮਾਰ ਦਿੱਤਾ ਸੀ। ਦੋਵਾਂ ਨੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦਾ ਸਿਰ ਵੱਡ ਦਿੱਤਾ ਸੀ। ਪ੍ਰਭਾਵਤੀ ਅਤੇ ਦੋਸ਼ੀ ਯੂਪੀ ਦੇ ਸੁਲਤਾਨਪੁਰ ਦੇ ਰਹਿਣ ਵਾਲੇ ਹਨ। ਮ੍ਰਿਤਕ ਦੀ ਪਤਨੀ ਪ੍ਰਭਾਵਤੀ ਦਾ ਰਾਧੇ ਸ਼ਾਮ ਨਾਲ ਪ੍ਰੇਮ ਸੰਬੰਧ ਸੀ।

ਦੋਵੇਂ ਬਾਬੂ ਲਾਲ ਨੂੰ ਮਾਰਨਾ ਚਾਹੁੰਦੇ ਸੀ। ਇਸ ਕਾਰਨ ਰਾਧੇ ਸ਼ਿਆਮ ਪਿੰਡ ਤੋਂ ਜਲੰਧਰ ਆ ਗਈ। ਦੋਵਾਂ ਨੇ 27 ਫਰਵਰੀ ਦੀ ਰਾਤ ਨੂੰ ਬਾਬੂ ਲਾਲ ਦਾ ਕਤਲ ਕਰਕੇ ਉਸਦਾ ਸਿਰ ਧੜ ਤੋਂ ਅਲਗ ਕਰ ਦਿੱਤਾ ਅਤੇ ਸਿਰ ਨੂੰ ਪਲਾਸਟਿਕ ਦੇ ਬੋਰ ਵਿੱਚ ਪਾ ਕੇ ਰੰਧਾਵਾ ਮਸੰਦਾ ਨੇੜੇ ਦਰੱਖਤ ਦੇ ਕੋਲ ਦਫਨਾ ਦਿੱਤਾ। ਲਾਸ਼ ਨੂੰ ਟਰਾਂਸਪੋਰਟ ਨਗਰ ਵਿਚ ਇਕ ਪਲਾਟ ਦੇ ਅੰਦਰ ਸੁੱਟ ਦਿੱਤਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।