ਕਾਰ ਦਾ ਵਿਗੜਿਆ ਸੰਤੁਲਣ, ਖੱਡ ‘ਚ ਡਿੱਗੀ ਭਾਜਪਾ ਵਿਧਾਇਕ ਜੈਕੁਮਾਰ ਦੀ ਕਾਰ, ਹਾਲਤ ਗੰਭੀਰ

0
497

ਮਹਾਰਾਸ਼ਟਰ | 30 ਫੁੱਟ ਡੂੰਘੀ ਖੱਡ ਵਿਚ ਭਾਜਪਾ ਵਿਧਾਇਕ ਜੈਕੁਮਾਰ ਗੋਰੇ ਦੀ ਕਾਰ ਡਿੱਗ ਗਈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਹਸਪਤਾਲ ਵਿਚ ਭਰਤੀ ਹਨ ਤੇ ਸਤਰਾ ਜ਼ਿਲੇ ਦੇ ਪੁਣੇ-ਪੰਢਰਪੁਰ ਮਾਰਗ ‘ਤੇ ਸ਼ੁੱਕਰਵਾਰ ਰਾਤ ਮਾਲਥਨ ਤੋਂ ਭਾਜਪਾ ਵਿਧਾਇਕ ਜੈਕੁਮਾਰ ਗੋਰੇ ਦੀ ਕਾਰ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਵਿਧਾਇਕ ਦੀ ਪਸਲੀ ਫਰੈਕਚਰ ਹੋ ਗਈ ਅਤੇ ਉਨ੍ਹਾਂ ਦੇ ਡਰਾਈਵਰ ਅਤੇ 2 ਗਾਰਡਾਂ ਨੂੰ ਗੰਭੀਰ ਸੱਟਾਂ ਲੱਗੀਆਂ।

ਵਿਧਾਇਕ ਦਾ ਪੁਣੇ ਦੇ ਰੂਬੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਾਦਸਾ ਸਵੇਰੇ ਸਾਢੇ ਤਿੰਨ ਵਜੇ ਹੋਇਆ ਜਦੋਂ ਕਾਰ ਸੰਤੁਲਨ ਗਵਾਉਣ ਤੋਂ ਬਾਅਦ ਖੱਡ ਵਿਚ ਜਾ ਡਿੱਗੀ। ਜਾਣਕਾਰੀ ਅਨੁਸਾਰ ਕਾਰ ਦੇ ਡਰਾਈਵਰ ਨੂੰ ਅਚਾਨਕ ਝਪਕੀ ਲੱਗ ਗਈ ਤੇ ਕਾਰ ਦਾ ਸੰਤੁਲਣ ਵਿਗੜਨ ਤੋਂ ਬਾਅਦ ਪੁਲ ਦੀ ਰੇਲਿੰਗ ਤੋੜ ਕੇ ਕਾਰ ਖੱਡ ਵਿਚ ਜਾ ਡਿੱਗੀ। ਹਾਲਾਂਕਿ, ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।