ਤਰਖਾਣ ਦੀ ਧੀ ਦੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ‘ਚ ਹੋਈ ਚੋਣ, ਮੋਹਾਲੀ ਦੀ ਰਹਿਣ ਵਾਲੀ ਹੈ ਅਮਨਜੋਤ

0
3045

ਮੋਹਾਲੀ | ਇਥੋਂ ਦੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿਚ ਚੁਣਿਆ ਗਿਆ ਹੈ। ਉਹ ਬੰਗਲਾਦੇਸ਼ ਖਿਲਾਫ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ‘ਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਇਸ ਮਹਿਲਾ ਕ੍ਰਿਕਟਰ ਨੂੰ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। ਅਮਨਜੋਤ ਕੌਰ ਦੀ ਭਾਰਤੀ ਟੀਮ ‘ਚ ਚੋਣ ਹੋਣ ‘ਤੇ ਉਸਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

ਅਮਨਜੋਤ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਮੋਹਾਲੀ ਨੇੜੇ ਬਲੌਂਗੀ ਵਿਚ ਉਸ ਦੀ ਲੱਕੜ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਿਤਾ ਨੇ ਕਾਫੀ ਜੱਦੋ-ਜਹਿਦ ਕੀਤੀ ਅਤੇ ਇਸ ਦੇ ਨਤੀਜੇ ਵਜੋਂ ਅੱਜ ਅਮਨਜੋਤ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਚੋਣ ਹੋਈ ਹੈ।

ਅਮਨਜੋਤ ਕੌਰ ਖਾਲਸਾ ਕਾਲਜ ਸੈਕਟਰ-26 ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਲੋਕ ਤਾਅਨੇ ਮਾਰਦੇ ਸਨ ਪਰ ਲੋਕਾਂ ਦੇ ਤਾਅਨੇ ਹੀ ਮੈਨੂੰ ਮਜ਼ਬੂਤ ​​ਕਰਦੇ ਸਨ। ਕੋਚ ਨੇ ਮੈਨੂੰ ਆਲਰਾਊਂਡਰ ਬਣਾਇਆ। ਚੰਡੀਗੜ੍ਹ ਤੋਂ ਮੈਂ ਜੂਨੀਅਰ ਪੱਧਰ ਤੋਂ ਸੀਨੀਅਰ ਤੱਕ ਖੇਡਿਆ। ਪਿਛਲੇ ਸਾਲ ਪੰਜਾਬ ਵੱਲੋਂ ਖੇਡਣਾ ਸ਼ੁਰੂ ਕੀਤਾ ਕਿਉਂਕਿ ਪੰਜਾਬ ਤੋਂ ਖੇਡਣ ਵਾਲੀ ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਤਾਨੀਆ ਭਾਟੀਆ ਭਾਰਤੀ ਟੀਮ ਵਿਚ ਖੇਡਦੀਆਂ ਸਨ।

ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਬੇਟੀ ਨੇ ਕ੍ਰਿਕਟਰ ਬਣਨਾ ਸੀ, ਰਸਤੇ ‘ਚ ਕਈ ਮੁਸ਼ਕਲਾਂ ਆਈਆਂ ਪਰ ਮੈਂ ਵੀ ਬੇਟੀ ਨੂੰ ਕ੍ਰਿਕਟਰ ਬਣਾਉਣ ਲਈ ਦ੍ਰਿੜ੍ਹ ਸੀ, ਇਸ ਲਈ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਬੇਟੀ ਦੇ ਜਨੂੰਨ ਨੇ ਅੱਜ ਟੀਮ ਇੰਡੀਆ ਤੱਕ ਪਹੁੰਚ ਕੀਤੀ। ਅੱਜ ਮੇਰੀ ਮਿਹਨਤ ਸਹੀ ਅਰਥਾਂ ਵਿਚ ਸਫਲ ਹੋਈ ਹੈ। ਅੱਜ ਧੀ ਨੇ ਮੈਨੂੰ ਅਤੇ ਮੇਰੇ ਪਰਿਵਾਰ ਦਾ ਮਾਣ ਵਧਾਇਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ