ਸਾਇੰਸ ਸਿਟੀ ਵਲੋਂ ਜੈਵਿਕ ਵਿਭਿੰਨਤਾ ਲਈ 22 ਨੁਕਾਤੀ ਪ੍ਰੋਗਰਾਮਾਂ ਦੀ ਮੁਹਿੰਮ ਸ਼ੁਰੂ

0
10927

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਮ ਲੋਕਾਂ ਨੂੰ ਜੈਵਿਕ—ਵਿਭਿੰਨਤਾ ਦੇ ਰੱਖ—ਰਖਾਵ ਪ੍ਰਤੀ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਜੈਵਿਕ —ਵਿਭਿੰਨਤਾ ਦਿਵਸ ਮਨਾਉਣ ਦੇ ਆਸ਼ੇ ਨਾਲ ਇਕ 22 ਦਿਨਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਇਮ ਮੁਹਿੰਮ ਦੇ ਅਧੀਨ 01 ਮਈ 2022 ਤੋਂ 22 ਮਈ 2022 ਤੱਕ ਜੈਵਿਕ—ਵਿਭਿੰਨਤਾ ਦੀ ਕਨਵੈਨਸ਼ਨ ਵਲੋਂ ਦਰਸਾਏ ਗਏ ਕਾਰਜ ਉਲੀਕੇ ਗਏ ਹਨ। ਇਹ ਸਾਰੀਆਂ ਗਤੀਵਿਧੀਆਂ 22 ਮਈ ਨੂੰ ਕੌਮਾਂਤਰੀ ਜੈਵਿਕ—ਵਿਭਿੰਨਤਾ ਦਿਵਸ *ਤੇ ਨੇਪਰੇ ਚੜ੍ਹਨਗੀਆਂ। 22 ਮਈ ਤੱਕ ਕੀਤੇ ਜਾਣ ਵਾਲੇ ਸਾਰੇ ਕਾਰਜ ਅਤੇ ਗਤੀਵਿਧੀਆ ਸੰਯੁਕਤ ਰਾਸ਼ਟਰ ਦੇ ਜੈਵਿਕ—ਵਿਭਿੰਨਤਾ ਸੰਮੇਲਨ ਵਿਚ ਆਪਣੇ ਜਾਣ ਵਾਲੇ ਨਵੇਂ ਵਿਸ਼ਵ ਜੈਵਿਕ—ਵਿਭਿੰਨਤਾ ਖਾਕੇ (ਸੀ.ਓ.ਪੀ 15) ਨਾਲ ਇਕਸਾਰ ਹਨ। ਡਾ. ਜੈਰਥ ਨੇ ਦੱਸਿਆ ਕਿ ਸਾਇੰਸ ਸਿਟੀ ਦੇ ਇਸ 22 ਦਿਨਾਂ ਪੋ੍ਰਗਰਾਮ ਵਿਚ ਰਾਜ ਭਰ ਦੇ ਲਗਭਗ 30 ਸਕੂਲ ਅਤੇ ਉੱਚ ਸਿੱਖਿਆ ਸੰਸਥਾਵਾਂ ਸ਼ਿਰਕਤ ਕਰ ਰਹੀਆਂ ਹਨ। ਇਸ ਹਾਈਬ੍ਰਿਡ (ਆਫ਼/ ਆਨ ਲਾਇਨ) ਪ੍ਰੋਗਰਾਮ ਦੌਰਾਨ ਮਾਹਿਰਾਂ ਦੇ ਵਿਸੇਸ਼ ਲੈਕਚਰ, ਕੁਦਰਤੀ ਸੈਰ, ਪੋਸਟਰ ਬਣਾਉਣ ਦੇ ਮੁਕਾਬਲੇ, ਪੰਛੀਆਂ ਦੇ ਦਰਸ਼ਨ, ਫ਼ਿਲਮ ਸ਼ੋਅ ਅਤੇ ਚਰਚਾ ਮੰਚ ਆਦਿ ਦੇ ਪ੍ਰੋਗਰਾਮ ਉਲੀਕੇ ਗਏ ਹਨ। ਉਪਰੋਕਤ ਸੰਸਥਾਵਾ ਹਰ ਰੋਜ਼ ਕੀਤੇ ਜਾਣ ਵਾਲੇ ਕਾਰਜਾਂ ਦੀਆ ਤਸਵੀਰਾਂ ਖਿੱਚ ਕੇ ਸੰਯੁਕਤ ਰਾਸ਼ਟਰ ਦੀ ਜੈਵਿਕ—ਵਿਭਿੰਨਤਾ ਅਤੇ ਭਾਰਤ ਸਰਕਾਰ ਦੀ ਰਾਸਟਰੀ ਜੈਵਿਕ ਵਿਭਿੰਨਤਾ ਅਥਾਰਟੀ ਨਾਲ ਜੁੜੇ ਸੋਸ਼ਲ ਮੀਡੀਆ ਹੈਂਡਲ *ਤੇ ਪਾਉਣਗੀਆਂ । ਇਸ ਮੌਕੇ *ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਇਹ ਮੁਹਿੰਮ ਸਮਾਜ ਵਿਚ ਜੈਵਿਕ ਵਿਭਿੰਨਤਾ ਸਰੋਤਾਂ ਦੀ ਸਾਂਭ—ਸੰਭਾਲ ਅਤੇ ਪ੍ਰਬੰਧ ਬਾਰੇ ਇਕ ਜਾਨੂੰਨ ਪੈਦਾ ਕਰੇਗੀ ਅਤੇ ਇਸ ਨਾਲ ਜੈਵਿਕ ਵਿਭਿੰਨਤਾ ਦੇ ਸਰੋਤਾਂ ਸੰਬੰਧੀ ਉਹਨਾਂ ਦੇ ਗਿਆਨ ਵਿਚ ਵਾਧਾ ਹੋਵੇਗਾ।
ਸੰਯੁਕਤ ਰਾਸ਼ਟਰ ਵਲੋਂ ਆਮ ਲੋਕਾਂ ਵਿਚ ਜੈਵਿਕ—ਵਿਭਿੰਨਤਾ ਪ੍ਰਤੀ ਜਾਗਰੂਥਤਾ ਪੈਦਾ ਕਰਨ ਅਤੇ ਸਮਝ ਨੂੰ ਵਧਾਉਣ ਲਈ 22 ਮਈ ਨੂੰ ਕੌਮਾਂਤਰੀ ਜੈਵਿਕ—ਵਿਭਿੰਨਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਸਥਾਈ ਵਿਕਾਸ ਦੇ ਮੁੱਦਿਆਂ ਲਈ ਜੈਵਿਕ —ਵਿਭਿੰਨਤਾ ਦੀ ਮਹਹੱਤਾ ਨੂੰ ਉਜਾਗਰ ਕਰਨਾ ਹੈ। ਇਸ ਦਿਵਸ ਨੂੰ ਮਨਾਉਣ ਦਾ ਇਸ ਵਰ੍ਹੇ ਦਾ ਸਲੋਗਨ “ ਸਾਰੀ ਜ਼ਿੰਦਗੀ ਲਈ ਸਾਂਝੇ ਭਵਿੱਖ ਦਾ ਨਿਰਮਾਣ ਹੈ। ਇਹ ਪ੍ਰੋਜੈਕਟ ਈਸਟ—ਵੈਸਟ ਸੀਡ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਪ੍ਰੋਯਜਿਤ ਹੈ ਅਤੇ ਤਕਨੀਕੀ ਸਹਿਯੋਗ ਰਾਸ਼ਟਰ ਜੈਵ—ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਹੈ। ਇਸ ਮੌਕੇ ਈਸਟ ਵੈਸਟ ਇੱਡੀਆਂ ਪ੍ਰਾਈਵੇਟ ਲਿਮਟਿਡ ਦੀ ਜਨਤਕ ਮਮਾਲਿਆਂ ਦੀ ਮੁਖੀ ਸ੍ਰੀਮਤੀ ਯੂ.ਵੀ.ਐਲ ਅਨੰਦ ਨੇ ਜੈਵਿਕ ਵਿਭਿੰਨਤਾ ਪ੍ਰਤੀ ਆਪਣੀ ਕੰਪਨੀ ਦੀ ਵਚਨਬੱਧਤਾ ਬਾਰੇ ਜਾਣਕਾਰੀ ਦਿੱਤੀ। ਥਮਲਾ ਨਹਿਰੂ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਜੈਵਿਕ ਵਿਭਿੰਨਤਾ ਵੱਲ ਪ੍ਰੇਰਿਤ ਕਰਦੇ ਹਨ।