ਹਿਮਾਚਲ | ਇਥੋਂ ਦੇ ਸੋਲਨ ਦੇ ਬੱਦੀ ਸ਼ਹਿਰ ‘ਚ ਕ੍ਰੈਡਿਟ ਕਾਰਡ ਇੰਸ਼ੋਰੈਂਸ ਦੇ ਨਾਂ ‘ਤੇ ਇਕ ਵਿਅਕਤੀ ਨਾਲ 85 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਜਾਵੇਦ ਅਹਿਮਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਕੋਲ ਐਸਬੀਆਈ ਦਾ ਕ੍ਰੈਡਿਟ ਕਾਰਡ ਬਣਿਆ ਹੋਇਆ ਸੀ। ਹਾਲ ਹੀ ਵਿਚ, ਇਕ ਲੜਕੀ ਦੇ ਨੰਬਰ ਤੋਂ ਕਾਲ ਆਇਆ, ਜਿਸ ਨੇ ਆਪਣੇ-ਆਪ ਨੂੰ ਸਟੇਟ ਬੈਂਕ ਦੀ ਕਰਮਚਾਰੀ ਦੱਸਿਆ। ਐਪ ਡਾਊਨਲੋਡ ਕਰਵਾ ਲਈ ਤੇ ਉਸ ਨੂੰ ਕ੍ਰੈਡਿਟ ਕਾਰਡ ਐਕਟੀਵੇਟ ਕਰਨ ਲਈ ਕਿਹਾ।
ਲੜਕੀ ਨੇ ਦੱਸਿਆ ਕਿ ਤੁਹਾਡੇ ਕਾਰਡ ‘ਤੇ 1.45 ਲੱਖ ਰੁਪਏ ਦਾ ਬੀਮਾ ਆਫਰ ਹੈ, ਜਿਸ ਲਈ ਤੁਹਾਨੂੰ ਐਪ ਡਾਊਨਲੋਡ ਕਰਨਾ ਹੋਵੇਗਾ। ਜਾਵੇਦ ਨੇ ਦੱਸਿਆ ਕਿ ਉਹ ਇੰਸ਼ੋਰੈਂਸ ਆਫਰ ‘ਚ ਫਸ ਗਿਆ ਅਤੇ ਉਸ ਨੇ ਐਪ ਡਾਊਨਲੋਡ ਕਰ ਲਿਆ। ਇਸ ਤੋਂ ਬਾਅਦ ਜਿਵੇਂ ਹੀ ਐਪ ਵਿਚ ਕਾਰਡ ਦੇ ਵੇਰਵੇ ਦਰਜ ਕੀਤੇ, ਖਾਤੇ ਵਿਚੋਂ 85,787 ਰੁਪਏ ਕਢਵਾ ਲਏ ਗਏ। ਇਸ ਤੋਂ ਬਾਅਦ ਫੋਨ ਬੰਦ ਹੋ ਗਿਆ।