ਤਰਨਤਾਰਨ. ਭਾਰਤੀ ਸਰਹੱਦ ‘ਚ ਸ਼ੁੱਕਰਵਾਰ ਤੜਕੇ ਦੋ ਥਾਵਾਂ ‘ਤੇ ਪਾਕਿਸਤਾਨ ਡ੍ਰੋਨ ਦਾਖਲ ਹੋ ਗਏ। ਦੋਹਾਂ ਨੂੰ ਬੀਐਸਐਫ ਨੇ ਫਾਈਰਿੰਗ ਕਰਕੇ ਵਾਪਸ ਮੋੜ ਦਿੱਤੇ।
ਭਾਰਤ-ਪਾਕਿਸਤਾਨੀ ਸਰੱਹਦ ‘ਤੇ ਛੱਨਾਂ ਘੋਗਾ ਪੋਸਟ ‘ਤੇ ਤੜਕੇ ਦੋ ਵਜੇ ਅਤੇ ਖੇਮਕਰਣ ਸੈਕਟਰ ਦੇ ਕਲਸ ਪਿੰਡ ਵਿਚ ਰਾਤ 10.15 ਪਾਕਿਸਤਾਨੀ ਡ੍ਰੋਨ ਭਾਰਤੀ ਸੀਮਾ ‘ਚ ਦਾਖਲ ਹੋ ਗਏ। ਇਸ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਬੀਐਸਐਫ ਦੇ ਜਵਾਨਾਂ ਨੇ ਕਰੀਬ 100 ਫਾਇਰ ਕਰਕੇ ਉਹਨਾਂ ਨੂੰ ਖੱਦੇੜ ਦਿਤਾ। 26 ਦਿਨਾਂ ਪਹਿਲਾਂ ਇਸੇ ਪੋਸਟ ਤੋ ਵੱਡੀ ਮਾਤਰਾ ‘ਚ ਹੈਰੋਇਨ ਦੀ ਖੇਪ ਫੜੀ ਗਈ ਸੀ ਤੇ ਕਰੀਬ ਦੱਸ ਦਿਨ ਪਹਿਲਾਂ ਇਸੇ ਡ੍ਰੋਨ ਦੀ ਅਵਾਜ਼ ਨੇ ਬੀਐਸਐਫ ਤੇ ਪੰਜਾਬ ਪੁਲਿਸ ‘ਚ ਭੱਗਦੜ ਮਚਾ ਦਿਤੀ ਸੀ।
ਡੀਸੀਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ ‘ਚ ਥਾਣਾ ਰਮਦਾਸ ਦੀ ਪੁਲਿਸ ਨੇ ਬੀਐਸਐਫ 88 ਬਟਾਲਿਅਨ ਦੇ ਜਵਾਨਾ ਨੇ ਸਾਰੇ ਇਲਾਕੇ ਦੀ ਜਾਂਚ ਕੀਤੀ, ਜਿੱਥੇ ਕੁਝ ਦਿਨਾਂ ਪਹਿਲਾਂ ਹੈਰੋਇਨ ਫੜੀ ਗਈ ਸੀ ਪਰ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ। ਖੇਮਕਰਣ ਸੈਕਟਰ ਵਿਚ ਵੀ ਪੁਲਿਸ ਨੂੰ ਕੁਝ ਨਹੀਂ ਮਿਲਿਆ। ਹਾਲਾਂਕਿ ਪਾਕਿਸਤਾਨੀ ਡ੍ਰੋਨ ਦੇ ਵਾਰ ਵਾਰ ਭਾਰਤੀ ਸੀਮਾ ‘ਚ ਦਾਖਲ ਹੋਣ ਤੇ ਭਾਰਤੀ ਏਜੰਸੀਆਂ ਚੌਕਸ ਹਨ ਤੇ ਹਾਲੇ ਤੱਕ ਇਸ ਵੱਲ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।