ਫਾਜ਼ਿਲਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਅਮਰਪੁਰਾ ਵਿੱਚ ਬੀਐਸਐਫ ਜਵਾਨ ਨੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਤਨੀ ‘ਤੇ ਦੋਸ਼ ਹਨ ਕਿ ਉਹ ਆਪਣੇ ਪਤੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ। ਝਗੜੇ ਕਾਰਨ ਦੋਵਾਂ ਦਾ ਖਰਚੇ ਲਈ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਮ੍ਰਿਤਕ ਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਨੇ ਪਤਨੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਤਾ ਨੇ ਦੋਸ਼ ਲਾਇਆ ਕਿ ਸੁਖਚੈਨ ਸਿੰਘ ਆਪਣੀ ਨੂੰਹ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਜਾਲਾ ਰਾਣੀ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ, ਜਿਸ ਕਾਰਨ ਸੁਖਚੈਨ ਸਿੰਘ ਨੇ 25 ਅਪ੍ਰੈਲ ਨੂੰ ਜਾਨ ਦੇ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਅਮਰਪੁਰਾ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਚੈਨ ਸਿੰਘ ਬੀਐਸਐਫ ਵਿਚ ਨੌਕਰੀ ਕਰਦਾ ਸੀ। ਉਸ ਦਾ ਵਿਆਹ ਕਰੀਬ 2 ਸਾਲ ਪਹਿਲਾਂ ਪਿੰਡ ਕਾਸ਼ੀਰਾਮ ਦੀ ਰਹਿਣ ਵਾਲੀ ਉਜਾਲਾ ਰਾਣੀ ਨਾਲ ਹੋਇਆ ਸੀ।