ਕੋਲਕਾਤਾ | ਨਦੀਆ ਜ਼ਿਲ੍ਹੇ ਵਿਚ ਬੰਗਲਾਦੇਸ਼ ਦੀ ਸਰਹੱਦ ਨੇੜੇ ਇਕ ਕੈਂਪ ਵਿਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਇੰਸਪੈਕਟਰ ਨੂੰ ਬੀ.ਐਸ.ਐਫ਼. ਦੀ ਹੀ ਇਕ ਮਹਿਲਾ ਕਾਂਸਟੇਬਲ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।
ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਪੀੜਤ ਨੂੰ ਸ਼ੁਰੂਆਤ ਵਿਚ ਇਕ ਸਿਹਤ ਕੇਂਦਰ ਲਿਜਾਇਆ ਗਿਆ ਅਤੇ ਉੱਥੋਂ ਸੋਮਵਾਰ ਨੂੰ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ, ਮਹਿਲਾ ਦੀ ਸ਼ਿਕਾਇਤ ਭਵਾਨੀਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦਰਜ ਕੀਤੀ ਹੈ ।
ਘਟਨਾ 18 ਅਤੇ 19 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ। ਦੱਖਣੀ ਬੰਗਾਲ ਫ਼ਰੰਟੀਅਰ ਹੈੱਡਕੁਆਰਟਰ ਕੋਲਕਾਤਾ ਦੇ ਇਕ ਸੀਨੀਅਰ ਬੀ.ਐਸ.ਐਫ਼. ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਅਸੀਂ ਔਰਤ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਉੱਚ-ਪੱਧਰੀ ਕਮੇਟੀ ਕਰ ਰਹੀ ਹੈ।