ਲੁਧਿਆਣਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਵਸ ਵਿਚ ਅੰਨ੍ਹੇ ਹੋਏ ਮਤਰੇਏ ਪਿਓ ਨੇ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕੀਤਾ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਜਨਤਾ ਨਗਰ ਦਿਓਲ ਇਨਕਲੇਵ ਸ਼ਿਮਲਾ ਪੁਰੀ ਦੇ ਵਾਸੀ ਅਰੁਣ ਥਾਪਾ ਖਿਲਾਫ ਰੇਪ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਸਾਲ 2011 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਰੁਣ ਥਾਪਾ ਨਾਲ ਰਹਿਣ ਲੱਗ ਪਈ। ਸਾਲ 2018 ਵਿਚ ਉਹ ਘਰ ਵਿਚ ਇਕੱਲੀ ਸੀ, ਇਸ ਦੌਰਾਨ ਮੁਲਜ਼ਮ ਅਰੁਣ ਥਾਪਾ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ।
ਉਮਰ ਜ਼ਿਆਦਾ ਘੱਟ ਹੋਣ ਕਾਰਣ ਦਿਮਾਗੀ ਤੌਰ ‘ਤੇ ਬੇਹੱਦ ਪਰੇਸ਼ਾਨ ਹੋ ਗਈ। ਮੁਲਜ਼ਮ ਨੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਕਹਿ ਕੇ ਲੜਕੀ ਨੂੰ ਬੁਰੀ ਤਰ੍ਹਾਂ ਧਮਕਾਇਆ ਤੇ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਲੜਕੀ ਨੇ ਦੱਸਿਆ ਕਿ ਹੁਣ ਉਸ ਦੀ ਉਮਰ 16 ਸਾਲ ਹੈ। 15 ਮਾਰਚ ਨੂੰ ਮੁਲਜ਼ਮ ਨੇ ਘਰ ਵਿਚ ਇਕੱਲਿਆਂ ਦੇਖ ਕੇ ਉਸ ਨੂੰ ਫਿਰ ਤੋਂ ਹਵਸ ਦਾ ਸ਼ਿਕਾਰ ਬਣਾਇਆ। ਇਸ ਵਾਰ ਲੜਕੀ ਨੇ ਆਪਣੀਆਂ ਭੈਣਾਂ ਨੂੰ ਮੁਲਜ਼ਮ ਦੀ ਸ਼ਰਮਨਾਕ ਹਰਕਤ ਸਬੰਧੀ ਜਾਣਕਾਰੀ ਦਿੱਤੀ। ਮਾਮਲਾ ਉਜਾਗਰ ਹੋਣ ‘ਤੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।