ਹਰਿਆਣਾ, 14 ਜਨਵਰੀ | ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਗਾਇਕ ਰੌਕੀ ਮਿੱਤਲ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 13 ਦਸੰਬਰ ਨੂੰ ਹਿਮਾਚਲ ਦੇ ਕਸੌਲੀ ਥਾਣੇ ਵਿਚ ਦਰਜ ਕੀਤਾ ਗਿਆ ਸੀ। ਔਰਤ ਦਾ ਦੋਸ਼ ਹੈ ਕਿ 7 ਜੁਲਾਈ 2023 ਨੂੰ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਰੌਕੀ ਮਿੱਤਲ ਨੇ ਉਸ ਨੂੰ ਅਭਿਨੇਤਰੀ ਬਣਨ ਦਾ ਲਾਲਚ ਦਿੱਤਾ ਅਤੇ ਬਡੋਲੀ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ।
ਸਬ ਇੰਸਪੈਕਟਰ ਅਤੇ ਜਾਂਚ ਅਧਿਕਾਰੀ ਧਨਵੀਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਂਚ ਜਾਰੀ ਹੈ। ਇੱਕ ਵਿਆਹੁਤਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਵਿਚ ਮੋਹਨ ਲਾਲ ਬਡੋਲੀ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।
ਬਡੋਲੀ ਨੇ ਕਿਹਾ – ਮਾਮਲਾ ਝੂਠਾ
ਰੇਪ ਦੇ ਦੋਸ਼ ‘ਤੇ ਮੋਹਨ ਲਾਲ ਬਡੋਲੀ ਨੇ ਕਿਹਾ ਕਿ ਇਹ ਇਕ ਸਿਆਸੀ ਸਟੰਟ ਹੈ ਅਤੇ ਸਾਰਾ ਮਾਮਲਾ ਝੂਠਾ ਹੈ। ਇਸ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਝੂਠੇ ਕੇਸ ਨੂੰ ਨਹੀਂ ਉਡਾਉਣ।