ਚੰਡੀਗੜ੍ਹ, 3 ਫਰਵਰੀ | ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ। ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹੋਏ ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਕੱਲ ਹੀ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। 2 ਸਾਲ 5 ਮਹੀਨੇ 2 ਦਿਨ ਬਨਵਾਰੀ ਲਾਲ ਗਵਰਨਰ ਰਹੇ। 1 ਸਤੰਬਰ 2021 ਨੂੰ ਅਹੁਦਾ ਸੰਭਾਲਿਆ ਸੀ।