ਬ੍ਰੇਕਿੰਗ : ਪੰਜਾਬ ਦੇ AG ਵਿਨੋਦ ਘਈ ਨੇ ਦਿੱਤਾ ਅਸਤੀਫਾ

0
522

ਚੰਡੀਗੜ੍ਹ, 5 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ AG ਵਿਨੋਦ ਘਈ ਨੇ ਅਸਤੀਫਾ ਦੇ ਦਿੱਤਾ ਹੈ। ਵਿਨੋਦ ਘਈ ਨੇ ਸੀਐਮ ਮਾਨ ਨੂੰ ਅਸਤੀਫਾ ਭੇਜਿਆ ਹੈ। ਗੁਰਮਿੰਦਰ ਸਿੰਘ ਹੈਰੀ ਨਵੇਂ AG ਹੋ ਸਕਦੇ ਹਨ।

ਦੱਸ ਦਈਏ ਕਿ CM ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ। SYL ਤੇ RDF ਮਾਮਲੇ ਉਤੇ ਚਰਚਾ ਹੋ ਸਕਦੀ ਹੈ। ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਵਿਸ਼ੇਸ਼ ਇਜਲਾਸ ਬੁਲਾਉਣ ਉਤੇ ਚਰਚਾ ਹੋ ਸਕਦੀ ਹੈ। ਇਸ ਬਾਰੇ ਰਾਤ ਨੂੰ ਹੀ ਮੰਤਰੀਆਂ ਨੂੰ ਸੁਨੇਹੇ ਦੇ ਦਿੱਤੇ ਗਏ ਸਨ। ਇਹ ਮੀਟਿੰਗ ਅੱਜ ਸਵੇਰੇ 10 ਵਜੇ ਹੋਵੇਗੀ। ਇਸ ਮੀਟਿੰਗ ਵਿਚ SYL ਮੁੱਦੇ, ਵਿਸ਼ੇਸ਼ ਇਜਲਾਸ ਸੰਬੰਧੀ ਤੇ SGPC ਚੋਣਾਂ ਦੇ ਮੁੱਦੇ ਸਮੇਤ ਹੋਰ ਏਜੰਡਿਆਂ ‘ਤੇ ਚਰਚਾ ਹੋ ਸਕਦੀ ਹੈ।