ਉੱਤਰ ਪ੍ਰਦੇਸ਼ | ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ । ਅਵਧੇਸ਼ ਰਾਏ ਹੱਤਿਆਕਾਂਡ ਮਾਮਲੇ ‘ਚ ਉਸਨੂੰ ਸਜ਼ਾ ਸੁਣਾਈ ਗਈ ਤੇ 1 ਲੱਖ ਰੁਪਏ ਜੁਰਮਾਨਾ ਹੋਇਆ । ਵਾਰਾਣਸੀ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮੁਖਤਾਰ ਅੰਸਾਰੀ ਨਾਲ ਜੁੜੇ 32 ਸਾਲ ਪੁਰਾਣੇ ਮਾਮਲੇ ‘ਚ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ ਹੈ। ਸੋਮਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਫੈਸਲਾ ਸੁਣਾਇਆ। ਇਸ ਮਾਮਲੇ ‘ਚ ਮੁਖਤਾਰ ਅੰਸਾਰੀ ਸਮੇਤ 5 ਲੋਕ ਦੋਸ਼ੀ ਹਨ। ਦਰਅਸਲ, ਅਵਧੇਸ਼ ਰਾਜ ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਹਨ। ਇਸ ਦੌਰਾਨ ਫ਼ੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਪੂਰੇ ਕੋਰਟ ਕੰਪਲੈਕਸ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਅਵਧੇਸ਼ ਆਪਣੇ ਛੋਟੇ ਭਰਾ ਅਤੇ ਮੌਜੂਦਾ ਕਾਂਗਰਸ ਨੇਤਾ ਅਜੇ ਰਾਏ ਦੇ ਘਰ ਦੇ ਬਾਹਰ ਖੜ੍ਹਾ ਸੀ। ਉਸੇ ਸਮੇਂ ਇਕ ਮਾਰੂਤੀ ਵੈਨ ਉਥੇ ਆ ਗਈ ਅਤੇ ਕਈ ਲੋਕ ਉਸ ਵੈਨ ਵਿਚੋਂ ਉਤਰੇ। ਉਨ੍ਹਾਂ ਲੋਕਾਂ ਨੇ ਅਵਧੇਸ਼ ਰਾਏ ‘ਤੇ ਗੋਲੀਆਂ ਚਲਾ ਦਿੱਤੀਆਂ। ਅਵਧੇਸ਼ ਦੀ ਮੌਤ ਹੋ ਗਈ, ਉਸ ਸਮੇਂ ਗੋਲੀਆਂ ਦੀ ਆਵਾਜ਼ ਨਾਲ ਸਾਰਾ ਇਲਾਕਾ ਗੂੰਜ ਉੱਠਿਆ ਸੀ।