ਬ੍ਰੇਕਿੰਗ : ਹੁਸ਼ਿਆਰਪੁਰ ਦੇ ਪਿੰਡ ‘ਚ ਆਇਆ ਤੇਂਦੂਆ, ਲੋਕ ਦਹਿਸ਼ਤ ਦੇ ਮਾਹੌਲ ‘ਚ

0
824

ਹੁਸ਼ਿਆਰਪੁਰ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਪਿੰਡ ‘ਚ ਤੇਂਦੂਆ ਦੇਖਿਆ ਗਿਆ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਥੋਂ ਦੇ ਪਿੰਡ ਵਿਚ ਤੇਂਦੂਆ ਘੁੰਮ ਰਿਹਾ ਹੈ। ਲੋਕਾਂ ਵਲੋਂ ਜੰਗਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਹੈ। ਤੇਂਦੂਏ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਲਾਕੇ ਦੇ ਲੋਕ ਘਰੋਂ ਵਿਚੋਂ ਨਹੀਂ ਨਿਕਲ ਰਹੇ।

ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੋਟਾਲਾ ਅਤੇ ਸਰਾਏ ਦੇ ਖੇਤਾਂ ਵਿਚ ਅੱਜ ਇਹ ਨਜ਼ਰ ਆਇਆ ਹੈ। ਤੇਂਦੂਏ ਦੀ ਖ਼ਬਰ ਜਿਵੇਂ ਹੀ ਪਿੰਡ ਵਾਲਿਆਂ ਨੂੰ ਮਿਲੀ, ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਖੇਤਾਂ ਵਿਚ ਤੇਂਦੂਆ ਘੁੰਮਦਾ ਦੇਖਿਆ ਗਿਆ ਹੈ।