ਬ੍ਰੇਕਿੰਗ : ਛੱਤੀਸਗੜ੍ਹ ‘ਚ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ ; ਜਵਾਨਾਂ ਨੇ 10 ਨਕਸਲੀ ਕੀਤੇ ਢੇਰ, ਮੁਕਾਬਲਾ ਜਾਰੀ

0
302

ਛੱਤੀਸਗੜ੍ਹ, 22 ਨਵੰਬਰ | ਸੁਕਮਾ ਜ਼ਿਲੇ ਵਿਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜਵਾਨਾਂ ਨੇ 10 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਤਿੰਨ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਹਨ। ਫਿਲਹਾਲ ਦੋਹਾਂ ਪਾਸਿਆਂ ਤੋਂ ਜੰਗਲ ‘ਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਮਾਮਲਾ ਭੀਜੀ ਥਾਣਾ ਖੇਤਰ ਦਾ ਹੈ। 1 ਜਨਵਰੀ ਤੋਂ 22 ਨਵੰਬਰ ਤੱਕ 207 ਨਕਸਲੀ ਮਾਰੇ ਜਾ ਚੁੱਕੇ ਹਨ।

ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਹੁਣ ਤੱਕ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੌਕੇ ਤੋਂ ਏਕੇ-47, ਇੰਸਾਸ ਅਤੇ ਐਸਐਲਆਰ ਸਮੇਤ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੁਕਮਾ ਦੇ ਐਸਪੀ ਕਿਰਨ ਚਵਾਨ ਨੇ ਕਿਹਾ ਕਿ ਇਹ ਇੱਕ ਵੱਡੀ ਸਫਲਤਾ ਹੈ। ਜਵਾਨ ਮੌਕੇ ‘ਤੇ ਮੌਜੂਦ ਹਨ। ਜਦੋਂ ਅਸੀਂ ਵਾਪਸ ਆਵਾਂਗੇ ਤਾਂ ਹੋਰ ਜਾਣਕਾਰੀ ਮਿਲੇਗੀ।

ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਭੱਜੀ ਦੇ ਜੰਗਲ ‘ਚ ਨਕਸਲੀਆਂ ਦਾ ਇਕੱਠ ਹੈ। ਇਸ ਤੋਂ ਬਾਅਦ ਜਵਾਨਾਂ ਨੂੰ ਭੇਜਿਆ ਗਿਆ, ਜਿੱਥੇ ਨਕਸਲੀਆਂ ਨਾਲ ਮੁਕਾਬਲਾ ਹੋਇਆ। ਇੱਕ ਦਿਨ ਪਹਿਲਾਂ ਹੀ ਵੱਡੀ ਗਿਣਤੀ ਵਿਚ ਨਕਸਲੀ ਓਡੀਸ਼ਾ ਦੇ ਰਸਤੇ ਸੀਜੀ ਬਾਰਡਰ ਵਿਚ ਦਾਖ਼ਲ ਹੋਏ ਸਨ। ਇਸ ਦੌਰਾਨ ਓਡੀਸ਼ਾ ਪੁਲਿਸ ਨਾਲ ਵੀ ਮੁੱਠਭੇੜ ਹੋਈ। ਇੱਕ ਨਕਸਲੀ ਮਾਰਿਆ ਗਿਆ ਅਤੇ ਇੱਕ ਸਿਪਾਹੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਛੱਤੀਸਗੜ੍ਹ ਫੋਰਸ ਅਲਰਟ ‘ਤੇ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)