Breaking : ਮੋਬਾਇਲ ‘ਚ ਆ ਰਹੇ ਐਮਰਜੈਂਸੀ ਵਾਈਬ੍ਰੇਸ਼ਨ ਦੇ ਮੈਸੇਜ ਤੋਂ ਘਬਰਾਓ ਨਾ, ਚੱਲ ਰਹੀ ਟੈਸਟਿੰਗ, ਜਾਣੋ ਪੂਰਾ ਮਾਮਲਾ…

0
10605

ਚੰਡੀਗੜ੍ਹ, 29 ਸਤੰਬਰ | ਜੇਕਰ ਤੁਹਾਨੂੰ ਆਪਣੇ ਫੋਨ ‘ਤੇ ਐਮਰਜੈਂਸੀ ਅਲਰਟ ਮਿਲ ਰਿਹਾ ਹੈ ਤਾਂ ਘਬਰਾਓ ਨਾ। ਦਰਅਸਲ, ਇਹ ਐਮਰਜੈਂਸੀ ਅਲਰਟ ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਗਿਆ ਸੀ, ਜੋ ਮਹਿਜ਼ ਇਕ ਟੈਸਟ ਸੀ। ਇਸ ਰਾਹੀਂ ਐਮਰਜੈਂਸੀ ਜਾਂ ਕਿਸੇ ਵੱਡੇ ਸੰਕਟ ਦੀ ਸਥਿਤੀ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਕੋ ਸਮੇਂ ਸੂਚਨਾ ਦੇਣ ਦੀ ਪ੍ਰਣਾਲੀ ਦੀ ਪਰਖ ਕੀਤੀ ਗਈ ਹੈ। ਇਹ ਯਕੀਨੀ ਬਣਾਏਗਾ ਕਿ ਭਵਿੱਖ ਵਿਚ ਅਜਿਹੀ ਸਥਿਤੀ ਹੋਣ ‘ਤੇ ਸਾਰੇ ਨਾਗਰਿਕਾਂ ਨੂੰ ਸਮੇਂ-ਸਿਰ ਸੁਚੇਤ ਕੀਤਾ ਜਾਵੇ।

ਦੇਸ਼ ਭਰ ਦੇ ਮੋਬਾਇਲ ਉਪਭੋਗਤਾਵਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇਕ ਐਮਰਜੈਂਸੀ ਚਿਤਾਵਨੀ ਪ੍ਰਾਪਤ ਹੋਈ। ਦੱਸ ਦਈਏ ਕਿ ਤੁਹਾਨੂੰ ਇਕ ਵੱਖਰੀ ਆਵਾਜ਼ ਅਤੇ ਵਾਈਬ੍ਰੇਸ਼ਨ ਨਾਲ ਆਪਣੇ ਮੋਬਾਇਲ ‘ਤੇ ਇਕ ਐਮਰਜੈਂਸੀ ਟੈਸਟ ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਕਿਰਪਾ ਕਰਕੇ ਘਬਰਾਓ ਨਾ, ਇਹ ਸੁਨੇਹਾ ਅਸਲ ਐਮਰਜੈਂਸੀ ਦਾ ਸੰਕੇਤ ਨਹੀਂ ਦਿੰਦਾ। ਇਹ ਸੰਦੇਸ਼ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਇਕ ਯੋਜਨਾਬੱਧ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਭੇਜਿਆ ਜਾ ਰਿਹਾ ਹੈ।